ਇਕੱਲੇ ਲੁਧਿਆਣਾ ਨੇ ਹੀ ਵਹਾਈਆਂ ਦੁੱਧ ਦੀਆਂ ਨਦੀਆਂ, ਬਣਾਇਆ ਨਵਾਂ ਰਿਕਾਰਡ !

    0
    114

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਪੂਰੇ ਪੰਜਾਬ ‘ਚ ਇੰਡਸਟਰੀਅਲ ਸਿਟੀ ਦੁੱਧ ਉਤਪਾਦਨ ਦੇ ਮਾਮਲੇ ‘ਚ ਲੁਧਿਆਣਾ ਪਹਿਲੇ ਨੰਬਰ ‘ਤੇ ਹੈ ਜਿੱਥੇ ਰੋਜ਼ਾਨਾ 43.33 ਫ਼ੀਸਦ ਉਤਪਾਦਨ ਹੁੰਦਾ ਹੈ। ਅੱਜ ਵਿਸ਼ਵ ਦੁੱਧ ਦਿਹਾੜੇ ਮੌਕੇ ਸਫੇਦ ਕ੍ਰਾਂਤੀ ‘ਚ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਖ਼ਾਸ ਯੋਗਦਾਨ ਦੇ ਰਿਹਾ ਹੈ।

    ਲੁਧਿਆਣਾ ਸ਼ਹਿਰ ਚ 800 ਦੇ ਕਰੀਬ ਡੇਅਰੀਆਂ ਹਨ। ਜ਼ਿਲ੍ਹੇ ‘ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਵੀ ਹੈ। ਪੂਰੇ ਪੰਜਾਬ ‘ਚ ਕੁੱਲ ਤਿੰਨ ਕਰੋੜ ਲੀਟਰ ਦੁੱਧ ਦਾ ਉਤਪਦਾਨ ਰੋਜ਼ਾਨਾ ਹੁੰਦਾ ਹੈ। ਇਸ ‘ਚੋਂ 1.5 ਕਰੋੜ ਲੀਟਰ ਦੇ ਕਰੀਬ ਦੁੱਧ ਰੋਜ਼ਾਨਾ ਵਿਕਣ ਲਈ ਆਉਂਦਾ ਹੈ।

    ਇਸ ‘ਚ ਇਕਲਾ ਲੁਧਿਆਣਾ 65 ਲੱਖ ਲੀਟਰ ਦੁੱਧ ਦਾ ਯੋਗਦਾਨ ਪਾ ਰਿਹਾ ਹੈ। ਦੂਜੇ ਨੰਬਰ ‘ਤੇ ਜਲੰਧਰ ਹੈ। ਲੁਧਿਆਣਾ ਜ਼ਿਲ੍ਹੇ ‘ਚ ਤਾਜਪੁਰ ਰੋਡ ਤੇ ਹੈਬੋਵਾਲ ‘ਚ ਸੱਭ ਤੋਂ ਵੱਡਾ ਡੇਅਰੀ ਕੰਪਲੈਕਸ ਹੈ।

    ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਿਸਾਨ ਦੁੱਧ ‘ਚ ਆਪਣਾ ਯੋਗਦਾਨ ਦੇ ਰਹੇ ਹਨ। ਮਿਲਕਫੈੱਡ ਵੱਲੋਂ ਸੂਬੇ ਭਰ ‘ਚ 26 ਲੱਖ ਲੀਟਰ ਦੁੱਧ ਇਕੱਠਾ ਕੀਤਾ ਗਿਆ। ਇਸ ‘ਚ ਲੁਧਿਆਣਾ ਪਲਾਂਟ ਦੀ ਸਮਰੱਥਾ ਚਾਰ ਲੱਖ ਹੈ ਪਰ ਇਸ ਵਾਰ ਸਮਰੱਥਾ ਤੋਂ 1.80 ਲੱਖ ਲੀਟਰ ਜ਼ਿਆਦਾ ਦੁੱਧ ਇਕੱਠਾ ਕੀਤਾ ਗਿਆ। ਮੋਹਾਲੀ ਪਲਾਂਟ ‘ਚ 7 ਲੱਖ ਲੀਟਰ ਨਾਲ ਸੱਭ ਤੋਂ ਜ਼ਿਆਦਾ ਕਲੈਕਸ਼ਨ ਰਹੀ।

    LEAVE A REPLY

    Please enter your comment!
    Please enter your name here