ਆਪਣੇ ਵੱਡੇ ਜਰਨੈਲ ਨੂੰ ਮਨਾ ਲੈਣ ‘ਚ ਕਾਮਯਾਬ ਹੋਏ ਕੈਪਟਨ !

    0
    142

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਾਰ ਫਿਰ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਚਰਚਾ ਹੈ। ਦੇਰ ਸ਼ਾਮ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨਾਲ ਇਕ ਘੰਟੇ ਤੋਂ ਵੱਧ ਮੁਲਾਕਾਤ ਕੀਤੀ।

    ਸੀਐੱਮਓ ਦੇ ਹੀ ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਨੂੰ ਉਨ੍ਹਾਂ ਦੀ ਸੈਕਟਰ 16 ਚੰਡੀਗੜ੍ਹ ਦੀ ਰਿਹਾਇਸ਼ ਤੋਂ ਲੈਕੇ ਮੁੱਖ ਮੰਤਰੀ ਦੇ ਫਾਰਮ ਹਾਊਸ ਲੈ ਕੇ ਗਏ, ਜਿੱਥੇ ਮੁੱਖ ਮੰਤਰੀ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਦੱਸੀ ਜਾਂਦੀ ਹੈ। ਇਸ ਦੌਰਾਨ ਕੈਪਟਨ ਵੱਲੋਂ ਸੁਰੇਸ਼ ਕੁਮਾਰ ਨੂੰ ਮੁੜ ਤੋਂ ਮਨਾ ਲੈਣ ਦੀਆਂ ਕਨਸੋਆਂ ਹਨ। ਕਿਹਾ ਜਾਂਦਾ ਹੈ ਕਿ ਸੁਰੇਸ਼ ਕੁਮਾਰ ਕੈਪਟਨ ਦੇ ਨਜ਼ਦੀਕੀ ਅਧਿਕਾਰੀਆਂ ‘ਚੋਂ ਇਕ ਹਨ।

    ਇਕ ਦਿਨ ਪਹਿਲਾਂ ਸੁਰੇਸ਼ ਕੁਮਾਰ ਨੇ ਆਪਣੀਆਂ ਸਰਕਾਰੀ ਗੱਡੀਆਂ ਤੇ ਸਟਾਫ਼ ਵਾਪਸ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਚੌਥੀ ਵਾਰ ਅਸਤੀਫ਼ਾ ਦੇਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਿੰਨ ਵਾਰ ਅਸਤੀਫ਼ਾ ਦਿੱਤਾ ਸੀ, ਜਿਸ ਨੂੰ ਮੁੱਖ ਮੰਤਰੀ ਨਾ-ਮਨਜ਼ੂਰ ਕਰ ਚੁੱਕੇ ਹਨ।

    LEAVE A REPLY

    Please enter your comment!
    Please enter your name here