ਆਕਸੀਜਨ ਸਿਲੰਡਰ ਸਮੇਤ ਡੀਸੀ ਦਫ਼ਤਰ ਪਤਨੀ ਨਾਲ ਪਹੁੰਚ ਗਿਆ ਬਜ਼ੁਰਗ ਮਰੀਜ਼

    0
    134

    ਜਲੰਧਰ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਵਿੱਚ ਆਕਸੀਜਨ ਦੀ ਕਿੱਲਤ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਵੀਰਵਾਰ ਬਾਅਦ ਦੁਪਹਿਰ ਜਲੰਧਰ ਦੇ ਡੀਸੀ ਦਫ਼ਤਰ ਵਿਚ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ, ਜਦੋਂ ਦੇਰ ਸ਼ਾਮ ਜਲੰਧਰ ਦੇ ਜਮਸ਼ੇਰ ਤੋਂ ਸੇਵਾਮੁਕਤ ਸਰਕਾਰੀ ਡਾਕਟਰ ਆਪਣੀ ਪਤਨੀ ਨਾਲ ਆਕਸੀਜਨ ਸਿਲੰਡਰ ਮੂੰਹ ਉੱਤੇ ਲਾ ਕੇ ਡੀਸੀ ਦਫ਼ਤਰ ਪਹੁੰਚਿਆ।

    ਬਜ਼ੁਰਗ ਸਰਬਜੀਤ ਰਤਨ ਨੇ ਦੱਸਿਆ ਕਿ ਸਾਹ ਦੀ ਤਕਲੀਫ਼ ਕਾਰਨ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਆਕਸੀਜਨ ਸਿਲੰਡਰ ਦਾ ਇਸਤੇਮਾਲ ਕਰ ਰਹੇ ਹਨ । ਪਹਿਲਾਂ ਇਹ ਸਿਲੰਡਰ ਆਸਾਨੀ ਨਾਲ ਭਰਵਾ ਲਿਆ ਜਾਂਦਾ ਸੀ ਪਰ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਵਲੋਂ ਆਕਸੀਜਨ ਦੀ ਬਿਕਰੀ ’ਤੇ ਪਾਬੰਦੀ ਲਗਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ।ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਬੇਹੱਦ ਲੋੜ ਹੈ। ਏਡੀਸੀ ਨੇ ਪਹਿਲਾਂ ਜਸਵੀਰ ਸਿੰਘ ਨਾਲ ਮੁਲਾਕਾਤ ਕੀਤੀ, ਇਸ ਤੋਂ ਬਾਅਦ ਉਹ ਐਸਡੀਐਮ ਦੇ ਜੇਏ ਹਰਦੀਪ ਸਿੰਘ ਨੂੰ ਮਿਲਿਆ, ਜਿਸਨੇ ਦੋ ਸਿਲੰਡਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਹਸਪਤਾਲ ਬੁਲਾਇਆ। ਉਨ੍ਹਾਂ ਨੇ ਦੱਸਿਆ ਕਿ ਮੇਰਾ ਪੁੱਤਰ ਅਮਰੀਕਾ ਵਿਚ ਡਾਕਟਰ ਹੈ, ਪਹਿਲਾਂ ਮੈਂ ਵੀ ਅਮਰੀਕਾ ਵਿਚ ਹੀ ਸੀ ਪਿਛਲੇ ਵ੍ਹਰੇ ਭਾਰਤ ਆਇਆ ਸੀ ਪਰ ਕੋਰੋਨਾ ਕਰ ਕੇ ਵਾਪਸੀ ਨਹੀਂ ਹੋ ਸਕੀ।

    ਬਜ਼ੁਰਗ ਨੇ ਕਿਹਾ ਕਿ ਉਹ ਥੱਕ ਹਾਰ ਕੇ ਡੀਸੀ ਦਫ਼ਤਰ ਆਉਣ ਨੂੰ ਮਜਬੂਰ ਹੋਏ ਹਨ, ਕਿਉਂਕਿ ਜਾਂ ਤਾਂ ਉਨ੍ਹਾਂ ਨੂੰ ਸਿਲੰਡਰ ਮੁਹੱਈਆ ਕਰਵਾਇਆ ਜਾਵੇ ਜਾਂ ਫਿਰ ਉਹ ਇਥੇ ਹੀ ਦਮ ਤੋੜ ਦੇਣ। ਡੀਸੀ ਦਫ਼ਤਰ ਦੇ ਅਧਿਕਾਰੀਆਂ ਨੇ ਬਜ਼ੁਰਗ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਆਕਸੀਜਨ ਪਲਾਂਟ ਤੋਂ ਸਿਲੰਡਰ ਉਪਲਬਧ ਕਰਵਾਏ।

    LEAVE A REPLY

    Please enter your comment!
    Please enter your name here