ਆਕਸੀਜਨ ਕੰਸਨਟ੍ਰੇਟਰ ਕੇਸ: ਫ਼ਰਾਰ ਨਵਨੀਤ ਕਾਲਰਾ ਨੂੰ ਗੁਜਰਾਤ ਤੋਂ ਕੀਤਾ ਕਾਬੂ

    0
    121

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਆਕਸੀਜਨ ਕੰਨਸਨਟ੍ਰੇਟਰ ਦੇ ਮਾਮਲੇ ਵਿਚ, ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਐਤਵਾਰ ਦੇਰ ਰਾਤ ਨੂੰ ਦਿੱਲੀ ਦੇ ਮਸ਼ਹੂਰ ਖਾਨ ਚਾਚਾ ਰੈਸਟੋਰੈਂਟ ਦੇ ਮਾਲਕ ਨਵਨੀਤ ਕਾਲੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨਵਨੀਤ ਕਾਲਰਾ ਆਕਸੀਜਨ ਕੰਨਸਨਟ੍ਰੇਟਰ ਮਾਮਲੇ ਵਿੱਚ ਫ਼ਰਾਰ ਸੀ। ਏਸੀਪੀ ਸੰਦੀਪ ਲਾਂਬਾ ਅਤੇ ਡੀਐਸਪੀ ਮੋਨਿਕਾ ਭਾਰਦਵਾਜ ਦੀ ਟੀਮ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ। ਉਹ ਗੁਰੂਗਰਾਮ ਵਿਚ ਆਪਣੇ ਰਿਸ਼ਤੇਦਾਰ ਦੇ ਫਾਰਮ ਹਾਊਸ ਵਿਚ ਛੁਪਿਆ ਹੋਇਆ ਸੀ। 14 ਮਈ ਨੂੰ, ਦਿੱਲੀ ਹਾਈਕੋਰਟ ਨੇ ਅਗਾਂਊ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਸ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪੁਲਿਸ ਨੇ ਭਾਲ ਤੇਜ਼ ਕਰ ਦਿੱਤੀ ਸੀ। ਨਵਨੀਤ ਕਾਲੜਾ ਖਾਨ ਮਾਰਕੀਟ ਵਿੱਚ ਆਕਸੀਜਨ ਸਿਲੰਡਰਾਂ ਦੇ ਹੋਰਡਿੰਗ ਅਤੇ ਬਲੈਕ ਮਾਰਕੀਟਿੰਗ ਦੇ ਮਾਮਲੇ ਵਿੱਚ ਲੋੜੀਂਦਾ ਸੀ।ਹਾਈਕੋਰਟ ਵਿਚ ਕਾਲਰਾ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ ਕਿ ਸਰਕਾਰ ਨੇ ਆਕਸੀਜਨ ਕੰਨਸਨਟ੍ਰੇਟਰ ਦੀ ਕੀਮਤ ਉੱਤੇ ‘ਤੇ ਸਰਕਾਰ ਨੇ ਕੋਈ ਕੈਪਿੰਗ ਨਹੀਂ ਕੀਤੀ ਸੀ। ਯਾਨੀ ਸਰਕਾਰ ਦੁਆਰਾ ਕੋਈ ਕੀਮਤ ਤੈਅ ਨਹੀਂ ਕੀਤੀ ਗਈ ਸੀ। ਇਸ ਲਈ ਉਸ ਦੇ ਮੁਵੱਕਲ ਨਵਨੀਤ ਕਾਲੜਾ ‘ਤੇ ਜ਼ਰੂਰੀ ਵਸਤੂਆਂ ਦੀ ਐਕਟ ਦੀ ਉਲੰਘਣਾ ਦੇ ਕੇਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਹਾਈਕੋਰਟ ਨੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।

    ਤਾਜ਼ਾ ਛਾਪੇਮਾਰੀ ਦੌਰਾਨ, ਕਾਲਰਾ ਦੇ ਤਿੰਨ ਰੈਸਟੋਰੈਂਟ ‘ਖਾਨ ਚਾਚਾ’, ‘ਨੇਗਾ ਜੂ’ ਅਤੇ ‘ਟਾਊ ਹਾਲ’ ਵਿਚੋਂ 524 ਆਕਸੀਜਨ ਕੰਨਸਨਟ੍ਰੇਟਰ ਬਰਾਮਦ ਕੀਤੇ ਗਏ। ਸੂਤਰਾਂ ਦੇ ਅਨੁਸਾਰ, ਕ੍ਰਾਈਮ ਬ੍ਰਾਂਚ ਦੁਆਰਾ ਖਾਨ ਚਾਚਾ ਰੈਸਟੋਰੈਂਟ ਵਿੱਚੋਂ ਬਰਾਮਦ ਕੀਤੇ ਗਏ ਕੁੱਝ ਆਕਸੀਜਨ ਕੰਨਸਨਟ੍ਰੇਟਰਾਂ ਵਿੱਚੋਂ ਕੁੱਝ ਨੂੰ ਸ੍ਰੀ ਰਾਮ ਇੰਸਟੀਚਿਊਟ ਫਾਰ ਇੰਡਸਟ੍ਰੀਅਲ ਰਿਸਰਚ ਲਈ ਜਾਂਚ ਲਈ ਭੇਜਿਆ ਸੀ। ਲੈਬ ਨੇ ਰਿਪੋਰਟ ਦਿੱਤੀ ਸੀ ਕਿ ਆਕਸੀਜਨ ਕੰਨਸਨਟ੍ਰੇਟਰ ਸਿਰਫ਼ 38 ਪ੍ਰਤੀਸ਼ਤ ਆਕਸੀਜਨ ਪੈਦਾ ਕਰਦੇ ਸਨ। ਮਾਹਰਾਂ ਦੇ ਅਨੁਸਾਰ, ਕੋਵਿਡ ਦੇ ਮਰੀਜ਼ਾਂ ਨੂੰ ਘੱਟੋ ਘੱਟ 90% ਆਕਸੀਜਨ ਦੀ ਜ਼ਰੂਰਤ ਹੈ।

    LEAVE A REPLY

    Please enter your comment!
    Please enter your name here