ਆਈ.ਜੀ. ਔਲਖ ਨੇ ਸਿੱਧੂ ਮੂਸੇਵਾਲਾ ਦੀ ਦਰਖ਼ਾਸਤ ‘ਤੇ ਬਦਲੀ ਇਨਕੁਆਰੀ :

    0
    135

    ਬਰਨਾਲਾ, ਜਨਗਾਥਾ ਟਾਇਮਜ਼: (ਸਿਮਰਨ)

    ਬਰਨਾਲਾ : ਲਾਕਡਾਊਨ ਦੇ ਦੌਰਾਨ ਦਫਾ 144 ਦਾ ਉਲੰਘਣ ਕਰਕੇ ਜ਼ਿਲ੍ਹੇ ਦੇ ਪਿੰਡ ਬਡਬਰ ਦੀ ਨਿੱਜੀ ਰਾਈਫਲ ਰੇਂਜ ਵਿੱਚ ਏ.ਕੇ. 47 ਅਸਾਲਟ ਰਾਈਫਲ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਫਾਇਰਿੰਗ ਕਰਨ ਦੇ ਮਾਮਲੇ ‘ਚ ਫਸੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਜੋਰ ਇੱਕ ਵਾਰ ਫਿਰ ਸਿਰ ਚੜ੍ਹ ਕੇ ਬੋਲਿਆ ਹੈ। ਆਈਜੀ ਰੇਂਜ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਸਿੱਧੂ ਮੂਸੇਵਾਲਾ ਦੀ ਦਰਖਾਸਤ ‘ਤੇ ਕਾਰਵਾਈ ਕਰਦਿਆਂ ਥਾਣਾ ਧਨੌਲਾ ਵਿਖੇ ਦਰਜ ਕੇਸ ਦੀ ਜਾਂਚ ਹੁਣ ਬਰਨਾਲਾ ਦੇ ਐੱਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਤੋਂ ਬਦਲ ਕੇ ਜਾਂਚ ਲਈ ਐੱਸਆਈਟੀ ਬਣਾ ਦਿੱਤੀ ਹੈ।

    ਆਈਜੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਆਈਜੀ ਨੂੰ ਦਰਖ਼ਾਸਤ ਪੇਸ਼ ਕਰਕੇ ਉਸ ਦੇ ਖ਼ਿਲਾਫ਼ ਦਰਜ ਉਕਤ ਕੇਸ ਦੀ ਫਿਰ ਤੋਂ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਸੀ। ਇਸ ਦਰਖ਼ਾਸਤ ਦੇ ਅਧਾਰ ‘ਤੇ ਆਈਜੀ ਔਲਖ ਨੇ ਕੇਸ ਦੀ ਜਾਂਚ ਐਸਪੀ ਪੀਬੀਆਈ ਤੋਂ ਬਦਲ ਕੇ ਬਰਨਾਲਾ ਦੇ ਹੀ ਐੱਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ‘ਚ ਐੱਸਆਈਟੀ ਨੂੰ ਸੌਂਪ ਦਿੱਤੀ ਹੈ। ਐੱਸਆਈਟੀ ‘ਚ ਐੱਸਪੀ ਵਿਰਕ ਦੇ ਨਾਲ ਡੀਐੱਸਪੀ ਡੀ ਰਮਨਿੰਦਰ ਸਿੰਘ ਅਤੇ ਥਾਣਾ ਧਨੌਲਾ ਦੇ ਐੱਸਐੱਚਓ ਕੁਲਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਉੱਧਰ ਇਸ ਕੇਸ ‘ਚ ਅਸਲਾ ਐਕਟ ਅਤੇ 120 ਬੀ ਜੁਰਮ ਦਾ ਵਾਧਾ ਕਰਨ ਵਾਲੇ ਕੇਸ ਦੇ ਜਾਂਚ ਅਧਿਕਾਰੀ ਰਹੇ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਜਾਂਚ ਬਦਲ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਜਾਂਚ ਤਬਦੀਲ ਹੋਣ ਦੇ ਕਾਰਣ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

    LEAVE A REPLY

    Please enter your comment!
    Please enter your name here