ਆਈਸੀਯੂ ‘ਚ ਦਾਖ਼ਲ ਨੌਜਵਾਨ ਦਾ ਸਟਾਫ਼ ਨੇ ਮਨਾਇਆ ਜਨਮ ਦਿਨ !

    0
    131

    ਜਲੰਧਰ, ਜਨਗਾਥਾ ਟਾਇਮਜ਼ : (ਸਿਮਰਨ)

    ਜਲੰਧਰ : ਡਾਕਟਰਾਂ ਨੂੰ ਹਮੇਸ਼ਾ ਰੱਬ ਦਾ ਰੂਪ ਮੰਨਿਆ ਜਾਂਦਾ ਰਿਹਾ ਹੈ। ਕਈ ਵਾਰੀ ਡਾਕਟਰਾਂ ਤੋਂ ਕੁੱਝ ਅਜਿਹਾ ਹੁੰਦਾ ਹੈ ਜਿਸ ਨਾਲ ਇਸ ਗੱਲ ‘ਤੇ ਮੋਹਰ ਵੀ ਲੱਗ ਜਾਂਦੀ ਹੈ। ਅਜਿਹਾ ਹੀ ਕੁੱਝ ਜਲੰਧਰ ਦੇ ਜੌਹਲ ਹਸਪਤਾਲ ਵਿੱਚ ਹੋਇਆ।

    ਜਲੰਧਰ ਦੇ ਜੋਹਲ ਹਸਪਤਾਲ ਵਿਚ ਆਈ ਸੀ ਯੂ ਵਿਚ ਦਾਖਲ ਨੌਜਵਾਨ ਦਾ ਸਟਾਫ਼ ਨੇ ਜਨਮਦਿਨ ਮਨਾਇਆ। ਹਸਪਤਾਲ ਵਿਚ ਭਰਤੀ ਨੌਜਵਾਨ ਹਰਦੀਪ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਜਿਸ ਤਿੰਨ ਮਹੀਨੇ ਪਹਿਲਾਂ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਹਰਦੀਪ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੈਟੀਂਲੇਟਰ ਉੱਤੇ ਰੱਖ ਦਿੱਤਾ। ਹਰਦੀਪ ਨੂੰ ਪਿਛਲੇ ਤਿੰਨ ਮਹੀਨੇ ਤੋਂ ਵੈਂਟੀਲੇਟਰ ਉੱਤੇ ਰੱਖਿਆ ਹੋਇਆ ਸੀ। ਇਨ੍ਹਾਂ ਤਿੰਨ ਮਹੀਨਿਆਂ ਵਿਚ ਦੁਨੀਆਂ ਵਿਚ ਕੀ ਵਾਪਰਿਆ, ਇਸ ਬਾਰੇ ਹਰਦੀਪ ਨੂੰ ਕੁੱਝ ਨਹੀਂ ਪਤਾ। ਡਾਕਟਰਾਂ ਦੀ ਮਿਹਨਤ ਸਦਕਾ ਹੁਣ ਹਰਦੀਪ ਦੀ ਸਿਹਤ ਠੀਕ ਹੋ ਗਈ ਹੈ ਅਤੇ ਉਸ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਡਾਕਟਰਾਂ ਨੇ ਹਰਦੀਪ ਨੂੰ ਦੱਸਿਆ ਕਿ ਹੁਣ ਉਸ ਦੀ ਠੀਕ ਸਿਹਤਯਾਬੀ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ। ਹਰਦੀਪ ਸਿੰਘ ਦੇ ਘਰ ਵਾਲਿਆ ਨੇ ਦੱਸਿਆ ਹੈ ਕਿ ਅੱਜ ਉਸ ਦਾ ਜਨਮਦਿਨ ਹੈ ਤਾਂ ਸਟਾਫ਼ ਨੇ ਹਸਪਤਾਲ ਵਿਚ ਹੀ ਹਰਦੀਪ ਸਿੰਘ ਦਾ ਕੇਕ ਕੱਟ ਕੇ ਜਨਮਦਿਨ ਮਨਾਇਆ ਹੈ।

    ਹਸਪਤਾਲ ਦੇ ਡਾਕਟਰ ਬੀਐੱਸ ਜੋਹਲ ਨੇ ਦੱਸਿਆ ਹੈ ਕਿ ਜਦੋਂ ਹਰਦੀਪ ਨੂੰ 3 ਮਹੀਨੇ ਪਹਿਲਾ ਦਾਖ਼ਲ ਕਰਵਾਇਆ ਸੀ। ਉਸ ਸਮੇਂ ਹਰਦੀਪ ਦਾ ਦਿਮਾਗ਼ ਅਤੇ ਸਰੀਰ ਵਿਚ ਕੋਈ ਤਾਲਮੇਲ ਨਾਲ ਸੀ। ਇਸ ਕਰਕੇ ਹਰਦੀਪ ਸਿੰਘ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ। ਅੱਜ ਹਰਦੀਪ ਸਿੰਘ ਨੂੰ ਵੇਂਟੀਲੇਟਰ ਤੋਂ ਹਟਾਇਆ ਗਿਆ ਹੈ ਤੇ ਹੁਣ ਉਹ ਖ਼ੁਦ ਉੱਠ ਕੇ ਬੈਠ ਸਕਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਉਸਦਾ ਜਨਮਦਿਨ ਵੀ ਹੈ, ਇਸ ਲਈ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਨੇ ਕੇਕ ਕੱਟ ਕੇ ਹਰਦੀਪ ਦਾ ਜਨਮਦਿਨ ਮਨਾਇਆ ਹੈ।

    LEAVE A REPLY

    Please enter your comment!
    Please enter your name here