ਅੱਜ ਤੋਂ ਭਾਰਤ ‘ਚ ਆਕਸਫੋਰਡ ਕੋਰੋਨਾ ਵੈਕਸੀਨ ਦੇ ਦੂਜੇ ਪੜਾਅ ਦਾ ਕਲੀਨੀਕਲ ਟ੍ਰਾਇਲ

    0
    140

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ: ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਕੋਰੋਨਾ ਵੈਕਸੀਨ ਦਾ ਦੂਜੇ ਪੜਾਅ ਦਾ ਹਿਊਮਨ ਟ੍ਰਾਇਲ ਅੱਜ ਤੋਂ ਸ਼ੁਰੂ ਕਰੇਗਾ। ਸੂਤਰਾਂ ਦੀ ਮੰਨੀਏ ਤਾਂ ਕੋਵਿਸ਼ੀਲਡ ਦੀ ਸੁਰੱਖਿਆ ਤੇ ਇਮਊਨਿਟੀ ਸਮਰਥਾ ਜਾਂਚਣ ਲਈ ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ ‘ਚ ਨਿਰੰਤਰ ਅਧਿਐਨ ਕੀਤਾ ਜਾਏਗਾ।

    ਦੱਸ ਦਈਏ ਕਿ ਐੱਸਆਈਆਈ ਆਕਸਫੋਰਡ ਯੂਨੀਵਰਸਿਟੀ ਵੱਲੋਂ ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟ੍ਰਾਜੈਨਿਕਾ ਲਈ ਵਿਕਸਤ ਕੋਵਿਡ-19 ਵੈਕੀਸਨ ਦੇ ਉਤਪਾਦਨ ਵਿੱਚ ਹਿੱਸਾ ਲੈ ਰਹੀ ਹੈ। ਐੱਸਆਈਆਈ ਗਵਰਨਮੈਂਟ ਐਂਡ ਰੈਗੂਲੇਟਰੀ ਅਫੇਅਰਜ਼ ਦੇ ਵਧੀਕ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕਿਹਾ, “ਸਾਨੂੰ ਕੇਂਦਰੀ ਫਾਰਮਾਸਿਊਟੀਕਲ ਮਿਆਰਾਂ ਤੇ ਨਿਯੰਤਰਣ ਸੰਗਠਨ ਤੋਂ ਸਾਰੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ। ਅਸੀਂ 25 ਅਗਸਤ ਤੋਂ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਨੁੱਖੀ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੇ ਹਾਂ।”

    ਇਸ ਦੇ ਨਾਲ ਹੀ ਭਾਰਤ, ਬ੍ਰਾਜ਼ੀਲ ਸਣੇ ਦੁਨੀਆ ਦੇ ਕਈ ਦੇਸ਼ਾਂ ‘ਚ ਫੇਜ਼ 3 ਟ੍ਰਾਇਲ ਜਾਰੀ ਹਨ। 17 ਸੈਂਟਰਾਂ ‘ਚ 1600 ਲੋਕਾਂ ‘ਚ ਇਹ ਟ੍ਰਾਇਲ 22 ਅਗਸਤ ਤੋਂ ਸ਼ੁਰੂ ਹੋਇਆ। ਹਰ ਸੈਂਟਰ ‘ਚ ਕਰੀਬ 100 ਵੈਂਟੀਲੈਟਰ ਹਨ। ਇਸ ਟ੍ਰਾਇਲ ਦੇ ਨਵੰਬਰ ਤਕ ਪੂਰਾ ਹੋਣ ਦੀ ਉਮੀਦ ਹੈ ਤੇ ਸਕਾਰਾਤਮਕ ਨਤੀਜੇ ਆਉਣ ਤੋਂ ਬਾਅਦ ਇਸ ਦੇ ਵੱਡੇ ਪੱਧਰ ‘ਤੇ ਨਿਰਮਾਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here