ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਹੋਂਡਾ ਅਮੇਜ਼ ਕਾਰ ‘ਚ ਹੋਇਆ ਬਲਾਸਟ !

    0
    129

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਇਕ ਹੌਂਡਾ ਅਮੇਜ਼ ਕਾਰ ਨੂੰ ਅਚਾਨਕ ਸੈਲਫ ਮਾਰਨ ਤੋਂ ਬਾਅਦ ਅੱਗ ਲੱਗ ਗਈ। ਹਾਲਾਂਕਿ, ਇਸ ਘਟਨਾ ਵਿਚ ਕਾਰ ਚਾਲਕ ਵਾਲ-ਵਾਲ ਬਚ ਗਿਆ। ਕਾਰ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਚੰਡੀਗੜ੍ਹ ਤੋਂ ਅੰਬਾਲਾ ਲੈਣ ਲਈ ਜਾ ਰਿਹਾ ਸੀ। ਅਚਾਨਕ ਕਾਰ ਵਿਚੋਂ ਹੀਟ ਨਿਕਲ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਰ ਨੂੰ ਸਾਈਡ ਵਿਚ ਰੋਕ ਲਿਆ।

    ਕੁੱਝ ਸਮੇਂ ਬਾਅਦ ਜਦੋਂ ਉਹਨੇ ਦੁਬਾਰਾ ਗੱਡੀ ਸੈਲਫ ਸਟਾਰਟ ਕੀਤੀ ਤਾਂ ਅਚਾਨਕ ਕਾਰ ਵਿੱਚ ਧਮਾਕਾ ਹੋ ਗਿਆ ਅਤੇ ਉਹ ਕਾਰ ਵਿੱਚੋਂ ਬਾਹਰ ਆ ਗਿਆ। ਹਾਦਸੇ ਤੋਂ ਬਾਅਦ ਉਸਨੇ ਫਾਇਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਕੰਟਰੋਲ ਰੂਮ ਨੂੰ ਵਿਚ ਫ਼ੋਨ ਕਰ ਦਿੱਤਾ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

     

    LEAVE A REPLY

    Please enter your comment!
    Please enter your name here