ਅੰਗਹੀਣਾਂ ਦਾ ਵਫਦ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਾ. ਰਾਜ ਕੁਮਾਰ ਨੂੰ ਮਿਲਿਆ

    0
    128

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਵਿਸ਼ਵ ਅਪੰਗ ਦਿਵਸ ਮੌਕੇ ਡਿਸਏਵਲ ਪਰਸਨ ਵੈਲ਼ਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਅੰਗਹੀਣਾਂ ਦਾ ਵਫਦ ਸਰਪਰਸਤ ਬਹਾਦਰ ਸਿੰਘ, ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੂੰ ਮਿਲਿਆ।

    ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ ਨੇ ਦੱਸਿਆ ਕਿ ਅੰਗਹੀਣਾਂ ਨੂੰ ਪਲਾਟ ਅਤੇ ਘਰ ਖ਼ਰੀਦਣ ਸਮੇਂ ਕੋਈ ਵੀ ਰਜਿਟ੍ਰੇਸ਼ਨ ਫ਼ੀਸ ਨਾ ਲੱਗੇ ਤੇ ਅੰਗਹੀਣ ਕਰਮਚਾਰੀਆਂ ਨੂੰ ਸੰਭਵ ਹੋ ਸਕੇ ਤਾਂ ਘਰ ਦੇ ਨੇੜੇ ਹੀ ਤਾਇਨਾਤ ਕੀਤਾ ਜਾਵੇ। ਤਬਾਦਲਾ ਨੀਤੀ ਸਮੇਂ ਅੰਗਹੀਣਾਂ ਨੂੰ ਪਹਿਲ ਦੇ ਅਧਾਰ ਦੇ ਵਿਚਾਰਿਆ ਜਾਵੇ। ਸਿੱਖਿਆ ਵਿਭਾਗ ਦੇ ਮਾਸਟਰਾਂ ਅਤੇ ਮੁੱਖ ਅਧਿਆਪਕਾਂ ਦੀ ਪਦ ਉੱਨਤੀ ਦਾ ਰੋਸਟਰ ਵਿਸ਼ੇ ਅਨੁਸਾਰ ਬਣਾ ਕੇ ਪਦ ਉੱਨਤੀਆਂ ਕੀਤੀਆ ਜਾਣ। ਅੰਗਹੀਣਾਂ ਨੂੰ ਵੱਖਰੇ-ਵੱਖਰੇ ਵਿਭਾਗਾ ਦੇ ਵਿੱਚ ਹੋ ਰਹੀ ਖਜਲ ਖੁਆਰੀ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਅੰਗਹੀਣਾਂ ਦਾ ਸਰਕਾਰੀ ਨੌਕਰੀ ਵਿੱਚ ਬੈਕਲਾਗ ਪੂਰਾ ਕੀਤੀ ਜਾਵੇ ਤੇ ਨਿੱਜੀ ਖੇਤਰ ਵਿੱਚ ਵੀ 4 ਪ੍ਰਤੀਸ਼ਤ ਦੇ ਕੋਟੇ ਅਨੁਸਾਰ ਭਰਤੀ ਕੀਤੀ ਜਾਵੇ। ਮਿਤੀ 31-12-2004 ਤੋ ਬਆਦ ਭਰਤੀ ਹੋਏ ਅੰਗਹੀਣ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਵਿੱਚ ਲਿਆਂਦਾ ਜਾਵੇ। ਅੰਗਹੀਣ ਮਹਿਲਾ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ 1 ਸਾਲ ਦੀ ਜਣੇਪਾਂ ਛੁੱਟੀ ਦਿੱਤੀ ਜਾਵੇ। ਅਪੰਗ ਕਰਮਚਾਰੀਆਂ ਦੇ ਬੱਚਿਆ ਨੂੰ 5 ਹਜ਼ਾਰ ਪ੍ਰਤੀ ਮਹੀਨਾ ਸਿਖਿਆ ਭੱਤਾ ਦਿੱਤਾ ਜਾਵੇ। ਕੇਂਦਰ ਸਰਕਾਰ ਵਲੋਂ ਇਨਕਮ ਟੈਕਸ ਦਿਵਿਆਂਗਾਂ ਨੂੰ ਧਾਰਾ 80 ਯੂ ਅਧੀਨ 2 ਲੱਖ ਰੁਪਏ ਦੀ ਛੂਟ ਦਿੱਤਾ ਜਾਵੇ। ਇਸ ਮੌਕੇ ਡਾ. ਰਾਜ ਕੁਮਾਰ ਵਲੋਂ ਸੁਸਾਇਟੀ ਨੂੰ ਭਰੋਸਾ ਦਿਵਾਇਆ ਕਿ ਉਹ ਜਾਇਜ ਮੰਗਾਂ ਪੰਜਾਬ ਸਰਕਾਰ ਨਾਲ ਸਾਂਝੀਆਂ ਕਰਨਗੇ। ਇਸ ਮੌਕੇ ਮੱਖਣ ਸਿੰਘ, ਰਾਜ ਕੁਮਾਰ, ਜੁਦਿੰਗਰ ਲਾਲ, ਗੁਰਮੇਲ ਹੀਰਾਂ ਆਦਿ ਹਾਜ਼ਿਰ ਸਨ।

    ਹਾਲੇ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਲੈ ਕੇ ਕੁੱਝ ਸਪੱਸ਼ਟ ਨਹੀਂ ਹੈ। ਵਿਦਿਆਰਥੀ ਇਸ ਕਰਕੇ ਵੀ ਪ੍ਰੇਸ਼ਾਨ ਹਨ ਕਿ ਡੇਟਸ਼ੀਟ ਵੀ ਜਾਰੀ ਨਹੀਂ ਕੀਤੀ ਗਈ ਹੈ। ਉਂਝ ਸਿੱਖਿਆ ਮੰਤਰੀ ਆਉਂਦੀ 10 ਦਸੰਬਰ ਨੂੰ ਜਦੋਂ ਲਾਈਵ ਸੈਮੀਨਾਰ ਵਿੱਚ ਭਾਗ ਲੈਣਗੇ, ਤਦ ਸ਼ਾਇਦ ਵਿਦਿਆਰਥੀਆਂ ਨੂੰ ਅਜਿਹੇ ਕੁੱਝ ਸਵਾਲਾਂ ਦੇ ਜਵਾਬ ਮਿਲ ਸਕਣ।

    LEAVE A REPLY

    Please enter your comment!
    Please enter your name here