ਅਹਿਮ ਮੁੱਦਿਆਂ ‘ਤੇ ਅੱਜ ਹੋਵੇਗੀ ਕਿਸਾਨ ਆਗੂਆਂ ਦੀ ਬੈਠਕ

    0
    136

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਸਰਕਾਰ ਨਾਲ ਗੱਲਬਾਤ ਪ੍ਰਸਤਾਵ ਤੋਂ ਬਾਅਦ ਵੀ 6 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਅਤੇ ​ਹਰਿਆਣਾ ਤੋਂ ਹੋਰ ਕਿਸਾਨ ਦਿੱਲੀ ਆਉਣ ਦੀ ਤਿਆਰੀ ਕਰ ਰਹੇ ਹਨ। ਉਥੇ ਹੀ ਦਿੱਲੀ ਦੇ ਸੰਘਰਸ਼ ਦੀ ਮੰਗਲਵਾਰ ਨੂੰ ਕੀਤੀ ਗਈ ਘੰਟਿਆਂ ਦੀ ਮੀਟਿੰਗ ਬੇਸਿੱਟਾ ਰਹੀ। ਉਥੇ ਹੀ ਅੱਜ ਵੀ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋਵੇਗੀ ਜਿਸ ਵਿਚ ਕਿਸਾਨ ਆਗੂਆਂ ਦੇ ਤਮਾਮ ਸਾਰੇ ਵੱਡੇ ਆਗੂ ਰਹਿਣ ਮੌਜੂਦ, ਜਿਥੇ ਕੇਂਦਰੀ ਮੰਤਰੀਆਂ ਸਾਹਮਣੇ ਖੇਤੀਬਾੜੀ ਕਾਨੂੰਨਾਂ ਵਿੱਚ ਕਮੀਆਂ ਰੱਖਣ ਬਾਰੇ ਵਿਚਾਰ ਹੋਵੇਗਾ।

    ਕੇਂਦਰ ਕੋਲ ਹੁਣ ਜਾ ਹੈ ਜਾਂ ਨਹੀਂ ਇਸ ਤੇ ਲਿਆ ਜਾ ਸਕਦਾ ਹੈ ਫ਼ੈਸਲਾ। ਕਿਹਾ ਜਾ ਰਿਹਾ ਹੈ ਕਿ 4 ਘੰਟੇ ਤੋਂ ਵੱਧ ਸਮਾਂ ਚਲ ਸਕਦੀ ਹੈ ਮੀਟਿੰਗ। ਇਸ ਦੇ ਨਾਲ ਹੀ ਦੱਸ ਦੇਈਏ ਕਿ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਕਿਸਾਨ ਆਗੂਆਂ ਨੂੰ ਵੀ ਬੈਠਕ ਵਿੱਚ ਬੁਲਾਇਆ ਗਿਆ। ਜਿਸ ਵਿਚ ਬਲਬੀਰ ਸਿੰਘ ਰਾਜੇਵਾਲ ਕਰਨਗੇ ਮੀਟਿੰਗ ਦੀ ਅਗਵਾਈ ‘ਚ ਸ਼ਾਮ 4.30 ਵਜੇ ਪ੍ਰੈੱਸ ਕਾਨਫਰੰਸ ਰਾਹੀ ਕਿਸਾਨ ਆਗੂ ਦੇਣਗੇ ਜਾਣਕਾਰੀ। ਜ਼ਰੂਰੀ ਸੁਝਾਅ ਲਈ ਸਾਰੇ ਕਿਸਾਨਾਂ ਨੂੰ ਖੁੱਲਾ ਸੱਦਾ ਪੱਤਰ।

    ਖੇਤੀਬਾੜੀ ਮਾਹਿਰਾਂ ਨੂੰ ਦਿੱਤਾ ਗਿਆ ਸੱਦਾ। ਉਘੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਨੂੰ ਵੀ ਭੇਜਿਆ ਗਿਆ ਸੱਦਾ। ਆੜਤੀਆ ਐਸੋਸੀਏਸ਼ਨ ਤੋਂ ਵੀ ਮੰਗੇ ਗਏ ਨੇ ਇਤਰਾਜ਼। ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ।

    LEAVE A REPLY

    Please enter your comment!
    Please enter your name here