ਅਸਮ ‘ਚ ਅਫ਼ਰੀਕੀ ਸਵਾਈਨ ਬੁਖ਼ਾਰ ਦਾ ਹਮਲਾ !

    0
    146

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ (ਸਿਮਰਨ)

    ਗੁਵਾਹਾਟੀ – ਕੋਰੋਨਾ ਵਾਇਰਸ ਨਾਲ ਚੱਲ ਰਹੇ ਸੰਘਰਸ਼ ਦੇ ਦੌਰਾਨ ਹੀ ਅਸਮ ਤੋਂ ਇੱਕ ਹੋਰ ‘ਵਿਦੇਸ਼ੀ’ ਬਿਮਾਰੀ ਦੇ ਹਮਲੇ ਦਾ ਪਤਾ ਲੱਗਿਆ ਹੈ। ਐਤਵਾਰ 3 ਮਈ ਨੂੰ ਅਸਮ ਸਰਕਾਰ ਨੇ ਜਾਣੂ ਕਰਵਾਇਆ ਹੈ ਕਿ ਸੂਬੇ ਵਿੱਚ ਅਫ਼ਰੀਕੀ ਸਵਾਈਨ ਫ਼ੀਵਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ 306 ਪਿੰਡਾਂ ਵਿੱਚ 2500 ਤੋਂ ਵੱਧ ਸੂਰਾਂ ਦੀ ਮੌਤ ਹੋ ਚੁੱਕੀ ਹੈ।

    ਪੱਤਰਕਾਰ ਸੰਮੇਲਨ ਵਿੱਚ ਅਸਮ ਦੇ ਪਸ਼ੂਪਾਲਣ ਅਤੇ ਪਸ਼ੂ ਪਾਲਣ ਮੰਤਰੀ ਅਤੁਲ ਬੋਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਵੇਂ ਸੂਬਾ ਸਰਕਾਰ ਨੂੰ ਰੋਗ ਦਾ ਸ਼ਿਕਾਰ ਹੋਏ ਸੂਰਾਂ ਨੂੰ ਮਾਰਨ ਦੀ ਮਨਜ਼ੂਰੀ ਮਿਲੀ ਹੈ, ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਸੂਰਾਂ ਨੂੰ ਮਾਰਨ ਦੀ ਬਜਾਏ ਇਸ ਮਾਰੂ ਬੀਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਕੋਈ ਹੋਰ ਰਸਤਾ ਵਿਕਲਪ ਤੇ ਰਸਤੇ ਖੋਜੇਗੀ।

    ਬੋਰਾ ਨੇ ਅੱਗੇ ਕਿਹਾ “ਕੌਮੀ ਉੱਚ-ਸੁਰੱਖਿਆ ਪਸ਼ੂ ਰੋਗ ਸੰਸਥਾ (ਐੱਨ.ਆਈ.ਐੱਚ.ਐੱਸ.ਏ.ਡੀ.) ਭੋਪਾਲ ਨੇ ਇਸ ਬਿਮਾਰੀ ਦੇ ਅਫ਼ਰੀਕੀ ਸਵਾਈਨ ਫ਼ੀਵਰ ਹੋਣ ਦੀ ਪੁਸ਼ਟੀ ਕੀਤੀ ਹੈ। ਕੇਂਦਰ ਸਰਕਾਰ ਨੇ ਸਾਨੂੰ ਦੱਸਿਆ ਹੈ ਕਿ ਇਹ ਦੇਸ਼ ਵਿੱਚ ਇਸ ਬੀਮਾਰੀ ਦਾ ਪਹਿਲਾ ਮਾਮਲਾ ਹੈ।”

    ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸੂਰ ਪਾਲਣ ਦਾ ਉਦਯੋਗ ਵੱਡੇ ਪੱਧਰ ‘ਤੇ ਅਪਣਾਇਆ ਗਿਆ ਹੈ। ਵਿਭਾਗ ਵੱਲੋਂ 2019 ‘ਚ ਕੀਤੀ ਗਈ ਗਣਨਾ ਮੁਤਾਬਿਕ ਅਸਮ ਸੂਬੇ ਵਿੱਚ ਸੂਰਾਂ ਦੀ ਕੁੱਲ ਗਿਣਤੀ ਲਗਭਗ 21 ਲੱਖ ਸੀ, ਪਰ ਹੁਣ ਇਹ ਵਧ ਕੇ ਲਗਭਗ 30 ਲੱਖ ਹੋ ਗਈ ਹੈ।

    ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਪਸ਼ੂ ਵਿਗਿਆਨੀਆਂ ਨੂੰ ਨਾਲ ਲੈ ਕੇ ਇੱਕ ਮਾਹਿਰ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਸੂਬੇ ਦੇ ਸੂਰ ਉਦਯੋਗ ਨੂੰ ਇਸ ਤੋਂ ਬਚਾਉਣ ਲਈ ਜਲਦ ਤੇ ਠੋਸ ਉਪਰਾਲੇ ਕਰਨ ਲਈ ਯੋਜਨਾਬੰਦੀਆਂ ਵਿਚਾਰ ਅਧੀਨ ਹਨ।

    ਅਫ਼ਰੀਕਨ ਸਵਾਈਨ ਫ਼ੀਵਰ ਜਾਂ ਏ.ਐੱਸ.ਐਫ਼. ਵਜੋਂ ਜਾਣੀ ਜਾਂਦੀ ਇਸ ਬਿਮਾਰੀ ‘ਚ ਛੂਤ ਦੇ ਸ਼ਿਕਾਰ ਸੂਰ ਦੀ ਲਗਭਗ 100 ਫ਼ੀਸਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਬਿਮਾਰੀ ਕਾਰਨ 2018 ਤੋਂ 2020 ਦਰਮਿਆਨ ਚੀਨ ਦੇ ਪਾਲਤੂ ਸੂਰਾਂ ਦੀ 60 ਫ਼ੀਸਦੀ ਜਨਸੰਖਿਆ ਮਾਰੀ ਜਾ ਚੁੱਕੀ ਹੈ। ਇਸ ਬਿਮਾਰੀ ਦਾ ਪਹਿਲਾ ਮਾਮਲਾ 1921 ਵਿੱਚ ਕੀਨੀਆ ਤੇ ਇਥੋਪੀਆ ਵਿਖੇ ਸਾਹਮਣੇ ਆਇਆ ਸੀ, ਹਾਲਾਂਕਿ ਇਸ ਦੇ ਬਾਵਜੂਦ ਅਫ਼ਰੀਕਾ ਦੇ ਇੰਨ੍ਹਾਂ ਇਲਾਕਿਆਂ ਵਿੱਚ ਇਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਨਾ-ਬਰਾਬਰ ਹੈ।

    LEAVE A REPLY

    Please enter your comment!
    Please enter your name here