ਅਸਦੁਦੀਨ ਓਵੈਸੀ ਦਾ ਵੱਡਾ ਦਾਅਵਾ, ਮੋਦੀ ਤੇ ਮਮਤਾ ਬੈਨਰਜੀ ਭੈਣ-ਭਰਾ

    0
    159

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਪੜਾਅਵਾਰ ਤਰੀਕੇ ਨਾਲ ਜਾਰੀ ਹਨ। ਦੋ ਮਈ ਨੂੰ ਚਾਰ ਹੋਰ ਸੂਬਿਆਂ ਨਾਲ ਬੰਗਾਲ ਵਿੱਚ ਵੀ ਚੋਣ ਨਤੀਜੇ ਆਉਣਗੇ ਤੇ ਸਥਿਤੀ ਸਾਫ ਹੋ ਜਾਏਗੀ। ਫਿਲਹਾਲ ਬੰਗਾਲ ਵਿੱਚ ਰਾਜਨੀਤੀ ਵੀ ਆਪਣੇ ਸਿਖਰ ਤੇ ਹੈ। ਇਸ ਦੌਰਾਨ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਤਾਅਨਾ ਮਾਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭੈਣ-ਭਰਾ ਹਨ ਤੇ ਦੋਵਾਂ ਵਿੱਚ ਕੋਈ ਅੰਤਰ ਨਹੀਂ।

    ਓਵੈਸੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਤੇ ਮਮਤਾ ‘ਤੇ ਹਮਲਾ ਕਰਦਿਆਂ ਓਵੈਸੀ ਨੇ ਕਿਹਾ ਕਿ ਇਕੋ ਸਿੱਕੇ ਦੇ ਦੋ ਪਾਸਿਓ ਹਨ।” ਟੀਐਮਸੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਮੈਂ ਟੀਐਮਸੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਮੁਸਲਮਾਨਾਂ ਲਈ ਕੀਤਾ ਕੀ ਹੈ।”ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਵੋਟਿੰਗ ਦੇ ਪਹਿਲੇ ਚਾਰ ਪੜਾਅ ਪੂਰੇ ਹੋ ਚੁੱਕੇ ਹਨ। ਪੰਜਵੇਂ ਪੜਾਅ ਲਈ, ਬੰਗਾਲ ਵਿੱਚ 45 ਵਿਧਾਨ ਸਭਾ ਸੀਟਾਂ ‘ਤੇ 17 ਅਪ੍ਰੈਲ ਨੂੰ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ, ਛੇਵੇਂ ਪੜਾਅ ਦੀ ਚੋਣ 22 ਅਪ੍ਰੈਲ ਨੂੰ ਹੋਵੇਗੀ। 2 ਮਈ ਨੂੰ ਵੋਟਾਂ ਗਿਣੀਆਂ ਜਾਣਗੀਆਂ। ਇਸ ਚੋਣ ਵਿੱਚ ਭਾਜਪਾ ਅਤੇ ਟੀਐਮਸੀ ਵਿਚਕਾਰ ਸਿੱਧਾ ਮੁਕਾਬਲਾ ਹੈ, ਹਾਲਾਂਕਿ, ਬਹੁਤ ਸਾਰੇ ਵਿਸ਼ਲੇਸ਼ਕ ਮੰਨਦੇ ਹਨ ਕਿ ਖੱਬੇਪੱਖੀ ਅਤੇ ਕਾਂਗਰਸ ਦਾ ਗੱਠਜੋੜ ਵੀ ਇਸ ਲੜਾਈ ਵਿੱਚ ਹੈ ਅਤੇ ਮੁਕਾਬਲਾ ਤਿਕੋਣਾ ਹੋ ਸਕਦਾ ਹੈ।

     

    LEAVE A REPLY

    Please enter your comment!
    Please enter your name here