ਅਲਰਟ! ਭਾਰਤ ’ਚ ਅਕਤੂਬਰ ਤਕ ਦਸਤਕ ਦੇ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

    0
    153

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਦੇ ਸਿਹਤ ਮਾਹਰਾਂ ਦੇ ਇਕ ਦਲ ਨੇ ਅਕਤੂਬਰ ਤਕ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਆਸ਼ੰਕਾ ਜਤਾਈ ਹੈ। ਮਾਹਰਾਂ ਦੇ Reuters poll ਅਨੁਸਾਰ ਅਕਤੂਬਰ ਤਕ ਭਾਰਤ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਇਹ ਭਾਰਤ ’ਚ ਆਈ ਦੂਜੀ ਕੋਰੋਨਾ ਲਹਿਰ ਦੇ ਮੁਕਾਬਲੇ ਵਧ ਕੰਟਰੋਲ ਹੋਵੇਗਾ ਪਰ ਇਸ ਤੀਜੀ ਲਹਿਰ ਦੇ ਕਾਰਨ ਹੁਣ ਦੇਸ਼ ’ਚ ਕੋਰੋਨਾ ਇਨਫੈਕਸ਼ਨ ਇਕ ਹੋਰ ਸਾਲ ਤਕ ਬਣੀ ਰਹਿ ਸਕਦੀ ਹੈ।

    ਦੁਨੀਆ ਭਰ ਦੇ 40 ਸਿਹਤ ਮਾਹਰਾਂ, ਡਾਕਟਰਾਂ, ਵਿਗਿਆਨੀਆਂ, virologist, ਮਹਾਮਾਰੀ ਵਿਗਿਆਨੀਆਂ ਤੇ ਪ੍ਰੋਫੈਸਰਾਂ ਦੇ 3-17 ਜੂਨ ਦੇ ਸਨੈਪ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਭਾਰਤ ’ਚ ਟੀਕਾਕਰਨ ’ਚ ਇਕ ਮਹੱਤਵਪੂਰਨ ਤੇਜ਼ੀ ਆਉਣਾ ਤੀਜੀ ਲਹਿਰ ਦੇ ਪ੍ਰਕੋਪ ਨੂੰ ਥੋੜ੍ਹਾ ਘੱਟ ਕਰ ਦੇਵੇਗਾ। ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਭਵਿੱਖਬਾਣੀ ਕਰਨ ਵਾਲਿਆਂ ’ਚੋਂ 85 ਫ਼ੀਸਦੀ ਜਾਂ 21 ਤੋਂ ਵਧ ਸਿਹਤ ਮਾਹਰਾਂ ਨੇ ਕਿਹਾ ਕਿ ਅਗਲੀ ਲਹਿਰ ਅਕਤੂਬਰ ਤਕ ਆਵੇਗੀ। ਤਿੰਨ ਲੋਕਾਂ ਨੇ ਅਗਸਤ ਦੀ ਸ਼ੁਰੂਆਤ ’ਚ ਹੋਰ 12 ਲੋਕਾਂ ਨੇ ਸਤੰਬਰ ’ਚ ਇਸ ਦੀ ਭਵਿੱਖਬਾਣੀ ਕੀਤੀ ਹੈ। ਬਾਕੀ ਬਚੇ ਤਿੰਨ ਲੋਕਾਂ ਨੇ ਨਵੰਬਰ ਤੋਂ ਫਰਵਰੀ ਦੇ ਵਿਚਕਾਰ ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਜਤਾਈ ਹੈ।ਤੀਜੀ ਲਹਿਰ ਨੂੰ ਲੈ ਕੇ ਰਾਹਤ ਦੀ ਗੱਲ –

    ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ 70 ਫ਼ੀਸਦੀ ਤੋਂ ਵਧ ਮਾਹਰਾਂ ਜਾਂ 34 ’ਚੋਂ 24 ਲੋਕਾਂ ਨੇ ਕਿਹਾ ਹੈ ਕਿ ਭਾਰਤ ’ਚ ਮੌਜੂਦਾ ਕੋਰੋਨਾ ਪ੍ਰਕੋਪ ਦੀ ਤੁਲਨਾ ’ਚ ਕਿਸੇ ਵੀ ਨਵੇਂ ਪ੍ਰਕੋਪ ਨੂੰ ਬਿਹਤਰ ਢੰਗ ਨਾਲ ਕੰਟਰੋਲ ਕੀਤਾ ਜਾਵੇਗਾ। All India Institute of Medical Sciences (ਏਮਜ) ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਇਸ ਨੂੰ ਹੋਰ ਵਧ ਕੰਟਰੋਲ ਕੀਤਾ ਜਾਵੇਗਾ। ਕਿਉਂਕਿ ਮਾਮਲੇ ਬਹੁਤ ਘੱਟ ਹੋਣਗੇ ਕਿਉਂਕਿ ਵਧ ਟੀਕਾਕਰਨ ਸ਼ੁਰੂ ਹੋ ਗਿਆ ਹੋਵੇਗਾ ਇਸ ਲਈ ਕੋਰੋਨਾ ਦੀ ਤੀਜੀ ਲਹਿਰ ਜ਼ਿਆਦਾ ਤੇਜ਼ ਰਹਿਣ ਦੀ ਸੰਭਾਵਨਾ ਨਹੀਂ ਹੈ।

     

     

    LEAVE A REPLY

    Please enter your comment!
    Please enter your name here