ਅਰੋੜਾ ਵਲੋਂ ਰੇਲਵੇ ਮੰਡੀ ਪਾਰਕ ’ਚ ਬਣੇ ਟਿਊਬਵੈਲ ਦੀ ਸ਼ੁਰੂਆਤ

    0
    142

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਥਾਨਕ ਵਾਰਡ ਨੰਬਰ 31 ਦੇ ਮੁਹੱਲਾ ਰੇਲਵੇ ਮੰਡੀ ਦੇ ਪਾਰਕ ਵਿੱਚ ਸਥਾਪਤ ਪਾਣੀ ਦੇ ਟਿਊਬਵੈਲ ਦੀ ਸ਼ੁਰੂਆਤ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਟਿਊਬਵੈਲ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਸਮੱਸਿਆ ਨਹੀਂ ਰਹੇਗੀ।

    ਉਦਯੋਗ ਮੰਤਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਕਈ ਥਾਵਾਂ ’ਤੇ ਟਿਊਬਵੈਲ ਸਥਾਪਤ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਸੰਬੰਧੀ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ ਸ਼ਹਿਰ ਦਾ ਕੋਈ ਇਲਾਕਾ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਜੂਝ ਰਿਹਾ ਹੈ ਤਾਂ ਉਸ ਥਾਂ ਦੀ ਮੁਸ਼ਕਲ ਦਾ ਤਰਜੀਹ ਦੇ ਆਧਾਰ ’ਤੇ ਹੱਲ ਕੱਢਿਆ ਜਾਵੇਗਾ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਓਮ ਪ੍ਰਕਾਸ਼ ਜੱਖੂ, ਖਰੈਤੀ ਲਾਲ ਕਤਨਾ, ਮੋਨਿਕਾ ਕਤਨਾ, ਰਿਸ਼ੂ ਬਹਿਲ, ਕੁਨਾਲ ਖੋਸਲਾ, ਪ੍ਰੇਮ ਸ਼ਰਮਾ, ਈਲਾ ਗੁਪਤਾ, ਸਤਪਾਲ, ਸੁਰਜੀਤ ਰਾਏ, ਅਮਰਦੀਪ ਚਾਂਦ, ਬਲਵਿੰਦਰ ਕਤਨਾ ਅਤੇ ਯਾਦਵਿੰਦਰ ਸ਼ਰਮਾ ਆਦਿ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here