ਅਰੋੜਾ ਨੇ ਵੱਖ-ਵੱਖ ਸੋਸਾਇਟੀਆਂ ਨੂੰ ਵਿਕਾਸ ਕੰਮਾਂ ਲਈ ਦਿੱਤੇ 5 ਲੱਖ ਰੁਪਏ ਦੀ ਗਰਾਂਟ ਦੇ ਚੈੱਕ

    0
    126

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬਾਬਾ ਗੁੰਗਾ ਸਿੰਘ ਜੀ ਧਰਮਸ਼ਾਲਾ ਪ੍ਰਬੰਧਕ ਕਮੇਟੀ, ਕਮਾਲਪੁਰ ਯੂਥ ਵੈਲਫੇਅਰ ਸੋਸਾਇਟੀ ਅਤੇ ਧਰਮਸ਼ਾਲਾ ਭਾਟ ਸਿੰਘ ਸਭਾ ਗਲੀ ਨੰਬਰ 10-11 ਕਮਾਲਪੁਰ ਦੇ ਮੈਂਬਰਾਂ ਨੂੰ ਵੱਖ-ਵੱਖ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਸੌਂਪਦਿਆਂ ਕਿਹਾ ਕਿ ਸਮਾਜਿਕ ਖੇਤਰ ਵਿੱਚ ਅਹਿਮ ਰੋਲ ਅਦਾ ਕਰਨ ਵਾਲੀਆਂ ਸਭਾਵਾਂ, ਸੋਸਾਇਟੀਆਂ ਅਤੇ ਸੰਸਥਾਵਾਂ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

    ਬਾਬਾ ਗੁੰਗਾ ਸਿੰਘ ਜੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਗਲੀ ਨੰਬਰ 11 ਮੁਹੱਲਾ ਕਮਾਲਪੁਰ ਦੇ ਮੈਂਬਰਾਂ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਮੇਟੀ ਨੂੰ ਭਰੋਸਾ ਦੁਆਇਆ ਕਿ ਜੇਕਰ ਧਰਮਸ਼ਾਲਾ ਦੀ ਮੁਰੰਮਤ ਲਈ ਹੋਰ ਫੰਡਾਂ ਦੀ ਲੋੜ ਪਵੇਗੀ ਤਾਂ ਪੰਜਾਬ ਸਰਕਾਰ ਹਰ ਸੰਭਵ ਮੱਦਦ ਕਰੇਗੀ। ਇਸੇ ਤਰ੍ਹਾਂ ਸੁੰਦਰ ਸ਼ਾਮ ਅਰੋੜਾ ਨੇ ਯੂਥ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੂੰ ਸਮਾਜ ਭਲਾਈ ਕਾਰਜਾਂ ਲਈ 1 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਥੁੜ ਨਹੀਂ ਹੈ।

    ਉਦਯੋਗ ਮੰਤਰੀ ਨੇ ਭਾਟ ਸਿੰਘ ਸਭਾ ਨੂੰ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੰਦਿਆਂ ਕਿਹਾ ਕਿ ਸਮਾਜਿਕ ਖੇਤਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ। ਉਨ੍ਹਾਂ ਨੇ ਸਭਾ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਲੋੜ ਪੈਣ ’ਤੇ ਸੂਬਾ ਸਰਕਾਰ ਹਰ ਪੱਖੋਂ ਮਦਦ ਲਈ ਤਤਪਰ ਰਹੇਗੀ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ, ਮਨਮੋਹਨ ਸਿੰਘ ਕਪੂਰ, ਹਰਪਾਲ ਪੁਰੀ, ਦੀਪਕ ਪੁਰੀ, ਰਵਿੰਦਰ ਦੱਤਾ, ਦਿਲਬਾਗ ਸਿੰਘ, ਅਮਰ ਸਿੰਘ, ਪਵਨ ਚੋਪੜਾ, ਰਵੀ ਅਰੋੜਾ, ਸੁਸ਼ੀਲ ਅਰੋੜਾ, ਤੇਜਾ ਸਿੰਘ, ਸੋਨੂੰ ਠਾਕੁਰ, ਚਰਨਜੀਤ ਸਿੰਘ, ਰਾਜ ਕੁਮਾਰ, ਹਰਸ਼ ਵਰਧਨ, ਵਰਿਆਮ ਸਿੰਘ, ਮਦਨ ਦੱਤਾ, ਜਸਵੀਰ ਕੌਰ, ਅਲਕਾ, ਸ਼ਾਰਦਾ, ਸੁਖਦੇਵੀ, ਅਨਿਤਾ, ਸੀਮਾ, ਰਜਨੀ ਖੰਨਾ, ਜੀਵਨ ਲੱਤਾ, ਬੀਨਾ, ਮੰਜੂ, ਯੰਗ ਸਿੰਘ, ਗੁਰਮੇਲ ਸਿੰਘ, ਸਤਿੰਦਰ ਸਿੰਘ, ਸ਼ੋਬਿਤ ਸ਼ਰਮਾ ਆਦਿ ਮੌਜੂਦ ਸਨ।

    LEAVE A REPLY

    Please enter your comment!
    Please enter your name here