ਅਰੋੜਾ ਨੇ ਗੌਤਮ ਨਗਰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤਾ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ

    0
    96

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਅਤੇ ਭਲਾਈ ਕੰਮਾਂ ਲਈ ਵੱਖ-ਵੱਖ ਸੰਸਥਾਵਾਂ ਤੇ ਸੋਸਾਇਟੀਆਂ ਨੂੰ ਦਿੱਤੀਆਂ ਜਾਂਦੀਆਂ ਗਰਾਂਟਾਂ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 4 ਦੀ ਨਿਊ ਗੌਤਮ ਨਗਰ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਿਆ।

    ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਚੈਕ ਸੌਂਪਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਗਰਾਂਟ ਖੇਤਰ ਵਿੱਚ ਧਰਮਸ਼ਾਲਾ ਅੰਦਰ ਬਾਥਰੂਮ ਬਨਾਉਣ ਅਤੇ ਧਰਮਸ਼ਾਲਾ ਦੀ ਮੁਰੰਮਤ ਕਰਵਾਉਣ ’ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਲਾਈ ਕਾਰਜਾਂ ਵਿੱਚ ਲੱਗੀਆਂ ਸਭਾਵਾਂ, ਸੋਸਾਇਟੀਆਂ ਅਤੇ ਸੰਸਥਾਵਾਂ ਨੂੰ ਲੋੜ ਪੈਣ ’ਤੇ ਪੰਜਾਬ ਸਰਕਾਰ ਵਲੋਂ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਭਲਾਈ ਕਾਰਜਾਂ ਲਈ ਗਰਾਂਟਾਂ ਦੀ ਕੋਈ ਥੁੜ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਕਾਰਜ ਜੰਗੀ ਪੱਧਰ ’ਤੇ ਜਾਰੀ ਰਹਿਣਗੇ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਲ ਕਪੂਰ, ਅਜੇ ਕਪੂਰ, ਕੌਸ਼ਲ ਖੁੱਲਰ, ਸੂਰਜ ਮਹਿਤਾ, ਐਸ.ਐਸ. ਰਾਣਾ, ਦੇਸ਼ ਮੁੱਖ, ਗੁਰਪ੍ਰੀਤ ਸਿੰਘ, ਅਸ਼ੋਕ ਮਹਿਰਾ, ਐਚ.ਕੇ. ਜੈਰਥ, ਜੇ.ਐਸ. ਮਠਾਰੂ, ਕੁਲਦੀਪ, ਨੰਦ ਕਿਸ਼ੋਰ, ਸੰਜੀਵ ਕੁਮਾਰ, ਓਂਕਾਰ ਸਿੰਘ, ਪਵਨ ਕੁਮਾਰ, ਰਾਕੇਸ਼ ਸੂਦ, ਰਾਜੀਵ ਦੁੱਗਲ, ਰਾਕੇਸ਼ ਮਲਹੋਤਰਾ, ਵਰਿੰਦਰ ਸ਼ਰਮਾ, ਵਿਵੇਕ ਗੁਪਤਾ, ਰਾਖੀ ਕਪੂਰ, ਪੂਨਮ ਕਪੂਰ, ਸਰਬਜੀਤ ਕੌਰ ਆਦਿ ਮੌਜੂਦ ਸਨ।

     

    LEAVE A REPLY

    Please enter your comment!
    Please enter your name here