ਅਮਰੀਕਾ ਤੋਂ ਪਰਤੇ ਜਵਾਈ ਵੱਲੋਂ ਗੋਲੀ ਮਾਰ ਕੇ ਸੱਸ ਦੀ ਹੱਤਿਆ, ਪਤਨੀ ਦੀ ਹਾਲਤ ਗੰਭੀਰ

    0
    149

    ਹੁਸ਼ਿਆਰਪੁਰ, (ਰਵਿੰਦਰ) :

    ਹੁਸ਼ਿਆਰਪੁਰ ਵਿੱਚ ਛੱਬੇਵਾਲ ਥਾਣਾ ਖੇਤਰ ਦੇ ਜੰਡੋਲੀ ਪਿੰਡ ਵਿੱਚ ਅਮਰੀਕਾ ਤੋਂ ਆਪਣੇ ਸਹੁਰੇ ਘਰ ਆਏ ਇੱਕ ਐਨਆਰਆਈ ਜਵਾਈ ਨੇ ਆਪਣੀ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਦੀ ਆਪਣੀ ਪਤਨੀ ਨਾਲ ਬਹਿਸ ਤੋਂ ਬਾਅਦ ਸੱਸ ਬਚਾਅ ਲਈ ਆਈ ਸੀ। ਉਸ ਨੇ ਆਪਣੀ ਸੱਸ ਅਤੇ ਪਤਨੀ ’ਤੇ ਤਿੰਨ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਿਆ।

    ਉਸ ਦੀ ਸੱਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਤਨੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੋਂ ਉਸ ਨੂੰ ਗੰਭੀਰ ਹਾਲਤ ਕਾਰਨ ਜਲੰਧਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।

    ਸੂਚਨਾ ਮਿਲਣ ‘ਤੇ ਥਾਣਾ ਛੱਬੇਵਾਲ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਪਿੰਡ ਝੁੰਗੀਆਂ (ਜੰਡੋਲੀ) ਦੀ ਵਸਨੀਕ ਸ਼ਵਦੀਪ ਕੌਰ ਉਰਫ ਰਾਣੋ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਫਿਲੌਰ ਥਾਣਾ ਖੇਤਰ ਦੇ ਭਰਸਿੰਘਪੁਰਾ ਨਿਵਾਸੀ ਮਨਦੀਪ ਸਿੰਘ ਨਾਲ ਹੋਇਆ ਸੀ। ਮਨਦੀਪ ਸਿੰਘ ਸ਼ਨੀਵਾਰ ਨੂੰ ਆਪਣੇ ਸਹੁਰੇ ਘਰ ਆਇਆ ਸੀ ਅਤੇ ਸਵੇਰੇ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਅਤੇ ਇਸ ਦੌਰਾਨ ਉਸ ਨੇ ਸ਼ਵਦੀਪ ਕੌਰ ਦਾ ਗਲਾ ਘੁੱਟਣਾ ਦੀ ਕੋਸ਼ਿਸ਼ ਕੀਤੀ।ਇਸ ‘ਤੇ ਉਸ ਦੀ ਮਾਂ ਬਲਵੀਰ ਕੌਰ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਨਾਰਾਜ਼ ਮਨਦੀਪ ਸਿੰਘ ਨੇ ਆਪਣੀ ਸੱਸ ਦੇ ਗਲੇ ਵਿੱਚ ਗੋਲੀ ਮਾਰੀ ਅਤੇ ਉਹ ਉੱਥੇ ਹੀ ਡਿੱਗ ਪਈ। ਇਸ ਦੌਰਾਨ ਮਨਦੀਪ ਸਿੰਘ ਨੇ ਸ਼ਵਦੀਪ ਕੌਰ ਨੂੰ ਗੋਲੀ ਮਾਰ ਦਿੱਤੀ ਅਤੇ ਉਥੋਂ ਭੱਜ ਗਿਆ। ਘਰ ਤੋਂ ਬਾਹਰ ਨਿਕਲਦੇ ਸਮੇਂ ਉਸ ਨੇ ਬਾਹਰੋਂ ਕੁੰਡੀ ਲਗਾ ਦਿੱਤੀ ਤਾਂ ਜੋ ਕੋਈ ਵੀ ਘਰ ਤੋਂ ਬਾਹਰ ਨਾ ਆ ਸਕੇ।

    LEAVE A REPLY

    Please enter your comment!
    Please enter your name here