ਅਮਰੀਕਾ ‘ਚ ਮੁੜ ਤੋੜੀ ਗਈ ਮਹਾਤਮਾ ਗਾਂਧੀ ਦੀ ਮੂਰਤੀ, ਭਾਰਤੀ ਲੋਕਾਂ ‘ਚ ਗੁੱਸਾ

    0
    126

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੈਲੀਫੇਰਨੀਆ: ਅਮਰੀਕਾ ਦੇ ਕੈਲੀਫੋਰਨਿਆ ਰਾਜ ਦੇ ਇੱਕ ਪਾਰਕ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਭੰਨ-ਤੋੜ ਕੀਤੀ। ਇਸ ਘਟਨਾ ਤੋਂ ਬਾਅਦ ਅਮਰੀਕੀ-ਭਾਰਤੀ ਲੋਕਾਂ ‘ਚ ਖਾਸਾ ਰੋਸ਼ ਨਜ਼ਰ ਆ ਰਿਹਾ ਹੈ। ਭਾਰਤੀ ਭਾਈਚਾਰੇ ਦੇ ਲੋਕ ਇਸ ਨੂੰ ਹੇਟ ਕ੍ਰਾਈਮ ਕਹਿ ਰਹੇ ਹਨ ਅਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।

    ਦੱਸ ਦਈਏ ਕਿ ਇਹ ਛੇ ਛੁੱਟ ਉੱਚੀ ਅਤੇ 294 ਕਿਲੋ ਕਾਂਸ ਦੀ ਮੂਰਤੀ ਉਤਰੀ ਕੈਲੀਫੋਰਨੀਆ ਦੇ ਡੇਵਿਸ ਸਿਟੀ ਦੇ ਇੱਕ ਪਾਰਕ ‘ਚ ਲੱਗੀ ਹੈ। ਜਿਸ ਹੱਦ ਤਕ ਮੂਰਤੀ ਨੂੰ ਚੂਰ-ਚੂਰ ਕੀਤੀ ਗਈ ਹੈ ਉਸ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਮੂਰਤੀ ਦਾ ਚਿਹਰਾ ਬੁਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਗਿੱਟੇ ਦਾ ਹੇਠਲਾ ਹਿੱਸਾ ਵੀ ਟੁੱਟ ਗਿਆ ਹੈ।

    ਪੁਲਿਸ ਨੇ ਦੱਸਿਆ ਕਿ 27 ਜਨਵਰੀ ਦੇ ਤੜਕੇ ਇੱਕ ਪਾਰਕ ਦੇ ਕਰਮਚਾਰੀ ਨੂੰ ਮਹਾਤਮਾ ਗਾਂਧੀ ਦੀ ਟੁੱਟੀ ਮੂਰਤੀ ਮਿਲੀ। ਡੇਵਿਸ ਸਿਟੀ ਦੇ ਕੌਂਸਲਰ ਲੂਕਾਸ ਫਰੀਰੀਚ ਨੇ ਕਿਹਾ ਕਿ ਫ਼ਿਲਹਾਲ ਇਸ ਮੂਰਤੀ ਨੂੰ ਹਟਾ ਦਿੱਤਾ ਜਾ ਰਿਹਾ ਹੈ ਅਤੇ ਇਸ ਦਾ ਮੁਲਾਂਕਣ ਹੋਣ ਤੱਕ ਇਸ ਨੂੰ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇਗਾ। ਜਾਂਚਕਰਤਾਵਾਂ ਨੂੰ ਅਜੇ ਇਹ ਨਹੀਂ ਪਤਾ ਹੈ ਕਿ ਅਸਲ ਵਿੱਚ ਮੂਰਤੀ ਦੀ ਭੰਨਤੋੜ ਕਦੋਂ ਕੀਤੀ ਗਈ ਸੀ ਅਤੇ ਸ਼ਰਾਰਤੀ ਅਨਸਰਾਂ ਦਾ ਅਜਿਹਾ ਕਰਨ ਦਾ ਮਨੋਰਥ ਕੀ ਸੀ।

    ਉਧਰ ਡੇਵਿਸ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਪਾਲ ਡੋਰੋਸ਼ੋਵ ਨੇ ਕਿਹਾ ਕਿ ਡੇਵਿਸ ਵਿੱਚ ਲੋਕਾਂ ਦੇ ਇੱਕ ਹਿੱਸੇ ਲਈ ਇਸ ਨੂੰ ਸਭਿਆਚਾਰਕ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ, ਇਸ ਲਈ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਮਹਾਤਮਾ ਗਾਂਧੀ ਦੀ ਇਹ ਮੂਰਤੀ ਭਾਰਤ ਸਰਕਾਰ ਵਲੋਂ ਡੇਵਿਸ ਸਿਟੀ ਨੂੰ ਦਾਨ ਕੀਤੀ ਗਈ ਸੀ। ਚਾਰ ਸਾਲ ਪਹਿਲਾਂ ਸਿਟੀ ਕੌਂਸਲ ਵੱਲੋਂ ਗਾਂਧੀ ਵਿਰੋਧੀ ਅਤੇ ਭਾਰਤ ਵਿਰੋਧੀ ਸੰਗਠਨਾਂ ਦੇ ਪ੍ਰਦਰਸ਼ਨਾਂ ਦੌਰਾਨ ਇਸ ਬੁੱਤ ਦੀ ਸਥਾਪਨਾ ਕੀਤੀ ਗਈ ਸੀ।

    LEAVE A REPLY

    Please enter your comment!
    Please enter your name here