ਅਮਰੀਕਾ ‘ਚ ਫਿਰ ਗੋਲ਼ੀਬਾਰੀ, ਵਿਦਿਆਰਥਣ ਦੀ ਮੌਤ, ਦੋ ਜ਼ਖ਼ਮੀ !

    0
    155

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਅਮਰੀਕਾ ਦੇ ਟੇਰੇ ਹੈਟੇ ‘ਚ ਕਾਲਜ ਹਾਊਸ ਪਾਰਟੀ ਦੇ ਆਯੋਜਨ ਸਥਾਨ ਦੇ ਬਾਹਰ ਹੋਈ ਗੋਲ਼ੀਬਾਰੀ ‘ਚ ਇੰਡੀਆਨਾ ਸਟੇਟ ਯੂਨੀਵਰਸਿਟੀ ਦੀ 18 ਸਾਲਾਂ ਵਿਦਿਆਰਥਣ ਦੀ ਮੌਤ ਹੋ ਗਈ। ਟੇਰੇ ਹੌਟੇ ਪੁਲਿਸ ਮੁਖੀ ਸ਼ੌਨ ਕੀਨ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਘਟਨਾ ਵੀਰਵਾਰ ਰਾਤ ਕਰੀਬ ਦੋ ਵਜੇ ਹੋਈ।

    ਗੋਲ਼ੀਬਾਰੀ ਦੀ ਘਟਨਾ ‘ਚ ਇੰਡੀਆਨਾਪੋਲਿਸ ਦੀ ਰਹਿਣ ਵਾਲੀ ਵੇਲੇਂਟੀਨਾ ਡੇਲਵਾ ਨੂੰ ਗੋਲ਼ੀ ਲੱਗੀ ਅਤੇ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਪਾਰਟੀ ‘ਚ ਸ਼ਾਮਲ ਦੋ ਨੌਜਵਾਨਾਂ ਨੂੰ ਵੀ ਗੋਲ਼ੀ ਲੱਗੀ। ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਕੀਨ ਨੇ ਕਿਹਾ ਕਿ ਜਦੋਂ ਡੇਲਵਾ ਨੂੰ ਗੋਲ਼ੀ ਲੱਗੀ ਉਦੋਂ ਉਹ ਕਾਰ ‘ਚ ਅੱਗੇ ਦੀ ਸੀਟ ਤੇ ਬੈਠੀ ਹੋਈ ਸੀ।

    ਇੰਡੀਆਨਾ ਸਟੇਟ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕੀਤਾ ਜਿਸ ‘ਚ ਕਿਹਾ ਗਿਆ ਕਿ ਕਾਊਂਸਲਿੰਗ ਸੇਵਾਵਾਂ ਉਪਲੱਬਧ ਹਨ। ਟੇਰੇ ਹੌਟੇ, ਇੰਡੀਆਨਾਪੋਲਿਸ ਨਾਲ ਲਗਪਗ 120 ਕਿਲੋਮੀਟਰ ਪੱਛਮ ‘ਚ ਏਲਿਨੋਇਸ ਸਰਹੱਦ ਕੋਲ ਸਥਿਤ ਹੈ।

    LEAVE A REPLY

    Please enter your comment!
    Please enter your name here