ਅਗਲੇ ਹਫ਼ਤੇ ਤੋਂ ਹੋ ਸਕਦੀ ਹੈ ਕਰੋਨਾ ਵੈਕਸੀਨ ਦੀ ਸ਼ੁਰੂਆਤ, ਤਿਆਰੀਆਂ ਮੁਕੰਮਲ- ਰਿਪੋਰਟ

    0
    129

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਅਗਲੇ ਹਫ਼ਤੇ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਸਕਦਾ ਹੈ। ਐਤਵਾਰ ਨੂੰ ਸਰਕਾਰ ਨੇ ਕੋਰੋਨਾ ਦੀਆਂ ਦੋ ਵੈਕਸੀਨਾਂ-ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਕੋਵੀਸ਼ਿਲਡ ਅਤੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਸੀ।

    ਸਰਕਾਰੀ ਸੂਤਰਾਂ ਅਨੁਸਾਰ ਟੀਕਾਕਰਨ ਦਾ ਕੰਮ ਵੱਖ-ਵੱਖ ਪੜਾਵਾਂ ਵਿੱਚ ਕੀਤਾ ਜਾਵੇਗਾ। ਅਗਲੇ 6-8 ਮਹੀਨਿਆਂ ਵਿੱਚ ਲਗਭਗ 30 ਕਰੋੜ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਨੂੰ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਵਿਚ ਬਣੀ ਕੋਰੋਨਾ ਵੈਕਸੀਨ ਦਾ ਕੰਮ ਸ਼ੁਰੂ ਹੋਣ ਵਾਲਾ ਹੈ।

    ਅੰਗਰੇਜ਼ੀ ਅਖ਼ਬਾਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਟੀਕੇ ਲਈ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਦੇ ਭੰਡਾਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੋ ਟੀਕਾ ਕੰਪਨੀਆਂ ਜਿਨ੍ਹਾਂ ਨੂੰ ਹਰੀ ਝੰਡੀ ਮਿਲੀ ਹੈ, ਸਰਕਾਰ ਹੁਣ ਉਨ੍ਹਾਂ ਨਾਲ ਖ਼ਰੀਦ ਸੌਦਾ ਕਰ ਰਹੀ ਹੈ। 5 ਤੋਂ 6 ਕਰੋੜ ਟੀਕਿਆਂ ਦੀਆਂ ਖੁਰਾਕਾਂ ਵੱਖ-ਵੱਖ ਬੈਚਾਂ ਵਿਚ ਖਰੀਦੀਆਂ ਜਾਣਗੀਆਂ। ਸ਼ੁਰੂਆਤੀ ਪੜਾਅ ਵਿੱਚ ਤਕਰੀਬਨ 3 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ।

    ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਕਾਗਜ਼ੀ ਕੰਮ ਵਿਚ ਕੁੱਝ ਸਮਾਂ ਲੱਗੇਗਾ, ਪਰ ਹੋਰ ਚੀਜ਼ਾਂ ਦਾ ਤੇਜ਼ੀ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਟੀਕਾਕਰਨ ਵਿੱਚ ਦੇਰੀ ਨਾ ਹੋਵੇ। ਦੇਸ਼ ਭਰ ਵਿੱਚ ਟੀਕਾਕਰਨ ਦੀ ਡਰਾਈ ਰਨ ਸਫ਼ਲ ਰਹੀ ਹੈ। ਕੁੱਝ ਰਾਜਾਂ ਵਿੱਚ ਸਮੱਸਿਆਵਾਂ ਸਨ, ਪਰ ਹੁਣ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਹਨ। ਇਸ ਤੋਂ ਇਲਾਵਾ ਐਪ ਰਾਹੀਂ ਟੀਕਾਕਰਨ ਦੇਣ ਲਈ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਜਾਏਗਾ, ਇਹ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ।

    ਹੈਲਪਲਾਈਨ ਨੰਬਰ

    ਇਸ ਤੋਂ ਇਲਾਵਾ ਦੇਸ਼ ਭਰ ਵਿਚ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਟੀਕੇ ਨਾਲ ਜੁੜੀ ਸਾਰੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਸਕੇ। ਹੁਣ ਤੱਕ ਦੇਸ਼ ਭਰ ਦੇ ਡੇਢ ਲੱਖ ਲੋਕਾਂ ਨੂੰ ਟੀਕਾਕਰਨ ਦੇਣ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸਿਹਤ ਮੰਤਰੀ ਹਰਸ਼ ਵਰਧਨ ਦੇ ਅਨੁਸਾਰ ਟੀਕਾਕਰਨ ਦਾ ਕੰਮ ਚੋਣ ਪ੍ਰਕਿਰਿਆ ਦੇ ਅਨੁਸਾਰ ਹਰ ਬੂਥ ਪੱਧਰ ‘ਤੇ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here