ਮਾਹਿਲਪੁਰ ( ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੋਸਟ ਗਰੈਜੂਏਟ ਇਤਿਹਾਸ ਵਿਭਾਗ ਵਲੋਂ ਜੱਲਿ•ਆਂਵਾਲੇ ਸਾਕੇ ਦੀ ਇਕ ਸਦੀ ਸੰਪੂਰਨ ਹੋਣ ‘ਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਉਦੇਸ਼ ਨਾਲ ‘ਜ਼ੱਲਿ•ਆਂਵਾਲੇ ਬਾਗ ਦੀ ਤ੍ਰਾਸਦੀ ਦਾ ਮਹੱਤਵ’ ਵਿਸ਼ੇ ‘ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਇਤਿਹਾਸ ਵਿਭਾਗ ਦੇ ਡਾ. ਕੁਲਨਾਜ਼ ਕੌਰ ਜੱਜ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ ਦੇਵ ਕੁਮਾਰ ਨੇ ਮੁੱਖ ਬੁਲਾਰੇ ਦੀ ਸ਼ਖ਼ਸੀਅਤ,ਅਧਿਆਪਨ ਅਤੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਡਾ. ਕੁਲਨਾਜ਼ ਕੌਰ ਜੱਜ ਨੇ ਜ਼ਲਿ•ਆਂਵਾਲਾ ਬਾਗ ਦੇ ਤ੍ਰਾਸਦੀ ਦੇ ਭਾਰਤ ਦੇ ਸੁਤੰਤਰਤਾ ਅੰਦੋਲਨ ‘ਤੇ ਪਏ ਪ੍ਰਭਾਵ ਅਤੇ ਇਸ ਸਾਕੇ ਦੇ ਇਤਿਹਾਸਕ ਮਹੱਤਵ ਬਾਰੇ ਆਪਣੇ ਵਿਚਾਰ ਰੱਖੇ। ਉਨ•ਾਂ 1857 ਦੀ ਅੰਗਰੇਜ਼ ਵਿਰੋਧੀ ਬਗਾਵਤ ਤੋਂ ਭਾਰਤ ਦੀ ਆਜ਼ਾਦੀ ਲਈ ਉੱਠੀਆਂ ਤਹਿਰੀਕਾਂ ਦੇ ਪ੍ਰਸੰਗ ਵਿਚ ਜ਼ੱਲਿ•ਆਂ ਵਾਲਾ ਬਾਗ ਦੇ ਸਾਕੇ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ•ਾਂ ਹਾਜ਼ਰ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਕਾਲਜ ਦੇ ਪ੍ਰਿੰ. ਡਾ. ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਲੈਕਚਰਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਪ੍ਰੋ ਪਵਨਦੀਪ ਚੀਮਾ,ਇਤਿਹਾਸ ਵਿਭਾਗ ਦੇ ਪ੍ਰੋ ਮਨਵੀਤ ਕੌਰ,ਪ੍ਰੋ ਅਨਿਲ ਕਲਸੀ,ਪ੍ਰੋ ਜਸਪ੍ਰੀਤ ਕੌਰ ਆਦਿ ਤੋਂ ਇਲਾਵਾ ਕਾਲਜ ਦਾ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ-ਲੈਕਟਰ ਦੀ ਆਰੰਭਤਾ ਮੌਕੇ ਡਾ. ਕੁਲਨਾਜ਼ ਕੌਰ ਦਾ ਸਵਾਗਤ ਕਰਦੇ ਹੋਏ ਪ੍ਰਿੰ ਪਰਵਿੰਦਰ ਸਿੰਘ ਅਤੇ ਹੋਰ ।