ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਮਿਲਾਵਟਖੋਰਾਂ ਤੇ ਛਾਪੇਮਾਰੀ

    0
    182

    ਹੁਸ਼ਿਆਰਪੁਰ (ਸ਼ਾਨੇ ) ਜਿਵੇ ਜਿਵੇ ਤਿਉਹਰਾਂ ਦੇ ਦਿਨ ਨਜਦੀਕ ਆ ਰਹੇ ਹਨ ਤੇ ਮਿਲਾਵਟਖੋਰਾ ਵੱਲੋ ਵੀ ਮਿਲਾਵਟੀ ਸਮਾਨ ਵੇਚਣ ਲਈ ਜਿਲੇ ਵਿੱਚ ਆਲੇ ਦੁਆਲੇ ਘੱਟੀਆ ਸਮਾਨ ਵੇਚਣ ਲਈ ਘੁਸ ਪੈਠ ਕਰਨ ਲਈ ਵੱਖਰੇ ਵੱਖਰੇ ਰਸਤੇ ਤੇ ਤਰੀਕੇ ਲੱਭੇ ਜਾ ਰਹੇ ਹਨ,, ਤੇ ਸਿਹਤ ਵਿਭਾਗ ਦੀਆ ਟੀਮਾਂ ਦੀ ਵੀ ਇਹਨਾਂ ਤੇ ਤਿਰਸ਼ੀ ਨਜਰ ਹੈ । ਇਸੇ ਸਬੰਧ ਵਿੱਚ ਲਗਾਤਰ ਮਿਲਾਵਟ ਖੋਰਾਂ ਤੇ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨਰ ਦੇ ਅਗਵਾਈ ਵਿੱਚ ਜਿਲੇ ਦੇ ਵੱਖ ਵੱਖ ਹਿੱਸਿਆ ਤੇ ਨਾਕੇ ਲਗਾਕੇ ਤੇ ਕਰਿਆਨੇ ਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਲਗਾਤਾਰ ਛਾਪੇਮਾਰੀ ਕਰਕੇ ਘਟੀਆਂ ਮਿਠਿਆਈਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ । ਇਸ ਸਬੰਧ ਵਿੱਚ ਜਿਲਾ ਸਿਹਤ ਅਫਸਰ ਵੱਲੋ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਪਨੀਰ ਅਤੇ ਖੋਏ ਦੇ ਸੈਪਲ ਲੈ ਗਏ ਹਨ ਤੇ ਫੂਡ ਸੇਫਟੀ ਟੈਸਟਿੰਗ ਵੈਨ ਵੱਲੋ ਵੀ ਲਗਾਤਾਰ ਸੈਪਲ ਲੈ ਕੇ ਉਸ ਰਿਪੋਟ ਤਰੁੰਤ ਦਿੱਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਪਿਛਲੇ ਦੋ ਮਹੀਨਿਆ ਵਿੱਚ 60 ਦੇ ਕਰੀਬ ਖਾਦ ਪਦਾਰਥਾਂ ਦੇ ਸੈਪਲ ਲਏ ਗਏ ਹਨ ਅਤੇ ਗੁਆਢੀ ਜਿਲਿਆ ਤੋ ਆ ਰਹੀਆ ਗੱਡੀਆ ਦੀ ਚੈਕਿੰਗ ਦੀ ਵੀ ਮੁਹਿੰਮ ਵਿੰਡੀ ਗਈ ਹੈ । ਪਿਛਲੇ ਦਿਨੀ 15 ਕਵਿੰਟਲ ਪਨੀਰ ਦੇ ਜੋ ਸੈਪਲ ਲਏ ਸਨ ਉਹਨਾਂ ਵਿੱਚੋ 3 ਸੈਪਲ ਫੇਲ ਪਾਏ ਗਏ ਹਨ । ਉਹਨਾਂ ਮਿਲਾਵਟ ਖੋਰਾ ਨੂੰ ਤਾੜਨਾ ਕੀਤੀ ਕਿ ਉਹ ਮਿਲਾਵਟ ਕਰਨ ਤੋ ਬਾਜ ਆ ਜਾਣ , ਫੜੇ ਜਾਣ ਉਹਨਾਂ ਤੇ ਸਿਹਤ ਵਿਭਾਗ ਵੱਲੋ ਫੂਡ ਸੇਫਟੀ ਐਕਟ ਤਹਿਤ ਕਨੂੰਨੀ ਕਰਵਾਈ ਕੀਤੀ ਜਾਵੇਗੀ ਹੈ ਤੇ , ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ । ਉਹਨਾਂ ਵੱਲੋ ਹਲਵਾਈਆਂ , ਕਰਿਆਨੇ . ਢਾਬੇ ਅਤੇ ਦੋਧੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਦੁਕਾਨਾ ਨੂੰ ਸਾਫ ਸੁਥਰਾਂ ਰੱਖਣ ਖਾਣਾ ਬਣਾਉਣ ਵਾਲੇ ਥਾਵਾਂ ਦੀ ਸਫਾਈ ਯਕੀਨੀ ਬਣਾਉਣ । ਮਿਠਿਆਈਆਂ ਬਣਾਉਣ ਸਮੇ ਕੈਮੀਕਲ ਵਾਲੇ ਰੰਗਾ ਦੀ ਵਰਤੋ ਨਾ ਕੀਤੀ ਜਾਵੇ । ਉਹਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੀ ਖਾਣ ਪੀਣ ਵਾਲੇ ਪਦਾਰਥ ਖਰੀਦਣ ਤੋ ਪਹਿਲਾ ਚੰਗੀ ਤਰਾਂ ਜਾਂਚ ਕਰ ਲੈਣ ਤੇ ਜੇਕਰ ਉਹਨਾਂ ਨੂੰ ਪਾਤ ਲੱਗਦਾ ਹੈ ਕਿ ਕੋਈ ਮਿਲਾਵਟ ਖੋਰੀ ਮਿਲਵਟਖੋਰੀ ਕਰਦਾ ਹੈ ਤੇ ਉਹ ਤਰੁੰਤ 98557-25301ਤੇ ਮੇਰੇ ਨਾਲ ਸਪੰਰਕ ਕਰਨ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਵੇ ਤੇ ਵਿਭਾਗ ਵੱਲੋ ਸਨਮਾਨਿਤ ਵੀ ਕੀਤਾ ਜਾਵੇਗਾ ।

    LEAVE A REPLY

    Please enter your comment!
    Please enter your name here