ਹੁਸ਼ਿਆਰਪੁਰ (ਰੁਪਿੰਦਰ )ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਚਾਰ ਬੱਚੇ ਹਰਸ਼, ਨੂਨਾ, ਵਿਕਾਸ ਅਤੇ ਰਾਜਾ ਤਿਵਾੜੀ ਗੁਮਸ਼ੁੰਦਾ ਹਾਲਤ ਵਿੱਚ ਮਿਲੇ ਹਨ। ਉਹਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਦੇ ਟੈਲੀਫੋਨ ਨੰਬਰ 01882-236063 ਅਤੇ 98765-91722 ‘ਤੇ ਸੰਪਰਕ ਕਰ ਸਕਦੇ ਹਨ ਜਾਂ ਨਿੱਜੀ ਤੌਰ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਪ, ਨੇੜੇ ਅੰਬੇਡਕਰ ਭਵਨ, ਚੰਡੀਗੜ• ਰੋਡ ਆ ਕੇ ਇਨ੍ਹਾਂ ਬੱਚਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।