ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ‘ਚ ਕਰਵਾਇਆ ਵਾਲੀਵਾਲ ਅਤੇ ਬੈਡਮਿੰਟਨ ਟੂਰਨਾਮੈਂਟ

  0
  166

  ਹੁਸ਼ਿਆਰਪੁਰ (ਜਨਗਾਥਾ ਟਾਈਮਜ਼ ) ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਪਹਿਲਾ ਵਾਲੀਵਾਲ ਅਤੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਅਮਿਤ ਸਰੀਨ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਡਾ. ਸਤਪਾਲ ਸਿੰਘ ਗੋਜਰਾ ਵਲੋਂ ਕੀਤੀ ਗਈ।
  ਪ੍ਰੋਗਰਾਮ ਦੀ ਸਮਾਪਤੀ ‘ਤੇ ਅਮਿਤ ਸਰੀਨ ਵਲੋਂ ਟੂਰਨਾਮੈਂਟ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਦੇ ਜੀਵਨ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦੁਆਰਾ ਹੀ ਮਨੁੱਖ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਇਸ ਮੌਕੇ ਰੋਟਰੀ ਇੰਟਰਨੈਸ਼ਨਲ ਹੁਸ਼ਿਆਰਪੁਰ ਦੇ ਪ੍ਰੈਜੀਡੈਂਟ ਵਿਰੇਂਦਰ ਚੋਪੜਾ, ਸਾਬਕਾ ਪ੍ਰੈਜੀਡੈਂਟ ਰਜਿੰਦਰ ਮੋਦਗਿਲ, ਐਮ.ਡੀ. ਬੀ.ਡੀ ਆਪਟੀਸ਼ੀਅਨ ਯੋਗੇਸ਼, ਮੈਡੀਕਲ ਅਫ਼ਸਰ ਡਾ. ਗੁਰਵਿੰਦਰ ਸਿੰਘ, ਸਕੂਲ ਪ੍ਰੋਗਰਾਮ ਅਫ਼ਸਰ ਡਾ. ਗੁਨਦੀਪ ਕੌਰ, ਕੌਂਸਲਰ  ਮੀਨੂੰ ਸੇਠੀ, ਮੈਨੇਜਰ  ਨਿਸ਼ਾ ਰਾਣੀ, ਕੌਂਸਲਰ ਮੈਡਮ ਸੰਦੀਪ ਕੁਮਾਰੀ, ਕੌਂਸਲਰ ਚੰਦਨ, ਪ੍ਰੋਗਰਾਮ ਕੋਆਡੀਨੇਟਰ ਪ੍ਰਸ਼ਾਂਤ ਆਦੀਆ, ਮੈਡਮ ਸਰੀਤਾ,  ਰੰਜੀਵ ਕੁਮਾਰੀ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।

  LEAVE A REPLY

  Please enter your comment!
  Please enter your name here