ਮਾਹਿਲਪੁਰ (ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਸਾਹਿਤਕ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਸਾਹਿਤਕ ਰਚਨਾ ਦੀ ਸਮੀਖਿਆ ਸਬੰਧੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਐਮ.ਏ. ਅੰਗਰੇਜ਼ੀ ਕੋਰਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਿੱਖ ਵਿਦਿਅਕ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ,ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ ਅਤੇ ਸਮਾਜ ਸੇਵੀ ਬਲਵਿੰਦਰ ਕੁਮਾਰ ਹਾਜ਼ਰ ਹੋਏ। ਉਨ•ਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਵੱਧ ਚੜ• ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੋਰਿਸ ਲੈਸਿੰਗ ਵਲੋਂ ਲਿਖੇ ਨਾਵਲ ‘ਦ ਗੋਲਡਨ ਨੋਟ ਬੁੱਕ’,ਐਂਟਨੀ ਬਰਗੈੱਸ ਦੇ ਨਾਵਲ ‘ਏ ਕਲਾਕਵਰਕ ਔਰੈਂਜ’ ਅਤੇ ਜੀਨ ਰਿਸ ਦੇ ਨਾਵਲ ‘ਵਾਈਡ ਸਾਰਗੈਸੋ ਸੀਅ’ ਦੇ ਵਿਸ਼ਾ ਵਸਤੂ ਅਤੇ ਰੂਪਕ ਪੱਖ ‘ਤੇ ਵਿਦਿਆਰਥੀਆਂ ਵਲੋਂ ਆਪਣੇ ਖੋਜ ਪੱਤਰ ਪੇਸ਼ ਕੀਤੇ ਗਏ। ਇਸ ਮੌਕੇ ਜੱਜ ਵਜੋਂ ਪ੍ਰੋ ਪਵਨਦੀਪ ਚੀਮਾ,ਪ੍ਰਿੰ ਧੀਰਜ ਸ਼ਰਮਾ ਅਤੇ ਪ੍ਰੋ ਜੇ ਬੀ ਸੇਖੋਂ ਨੇ ਆਪਣੀ ਭੂਮਿਕਾ ਨਿਭਾਈ। ਇਸ ਪ੍ਰਤੀਯੋਗਤਾ ਵਿਚ ਵਧੀਆ ਬੁਲਾਰੇ ਵਜੋਂ ਵਿਦਿਆਰਥਣ ਸੁਨੀਤਾ ਨੇ ਪਹਿਲਾ, ਵਧੀਆ ਪੇਸ਼ਕਰਤਾ ਵਜੋਂ ਵਿਦਿਆਰਥਣ ਨੇਹਾ ਨੇ ਪਹਿਲਾ ਅਤੇ ਵਧੀਆ ਆਲੋਚਕ ਵਜੋਂ ਗੁਰਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਇਨਾਮ ਵਜੋਂ ਕਿਤਾਬਾਂ ਦੇ ਸੈੱਟ ਦਿੱਤੇ ਗਏ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ ਪਵਨਦੀਪ ਚੀਮਾ ਨੇ ਧੰਨਵਾਦੀ ਸ਼ਬਦ ਕਹੇ। ਮੰਚ ਦੀ ਕਾਰਵਾਈ ਪ੍ਰੋ ਤਜਿੰਦਰ ਸਿੰਘ ਨੇ ਚਲਾਈ। ਇਸ ਮੌਕੇ ਡਾ. ਕਲਵਰਨ ਸਿੰਘ,ਪ੍ਰੋ ਸੰਦੀਪ ਸੈਣੀ,ਪ੍ਰੋ ਰਾਜਦੀਪ ਕੌਰ ਅਤੇ ਪ੍ਰੋ ਰੁਪਿੰਦਰ ਕੌਰ ਸਮੇਤ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ-ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੇ ਪ੍ਰਬੰਧਕ ਅਤੇ ਅੰਗਰੇਜ਼ੀ ਵਿਭਾਗ ਦਾ ਸਟਾਫ਼ ।