ਖ਼ਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

  0
  140
  ਗੜ੍ਹਸ਼ੰਕਰ (ਸੇਖੋਂ ) ਇਥੋਂ ਦੇ ਬੀ.ਏ.ਐੱਮ. ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ ਆਈ.ਆਈ.ਆਈ. ਸੁਸਾਇਟੀ ਆਫ਼ ਸਾਇੰਸ ਸਟੂਡੈਂਟ ਵਲੋਂ ਪ੍ਰਿੰਸੀਪਲ ਡਾ. ਪਰੀਤ ਮਹਿੰਦਰ ਪਾਲ ਸਿੰਘ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਵਿਸ਼ਵ ਜਲ ਦਿਵਸ’ ਮਨਾਉਂਦੇ ਹੋਏ ਸਾਇੰਸ ਸੁਸਾਇਟੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਅਤੇ ਸਿਧਾਂਤ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਵਾਤਾਵਰਨ ਅਤੇ ਪਾਣੀ ਦੀ ਸੰਭਾਲ ਕਰਨਾ ਸਮੇਂ ਦੀ ਲੋੜ ਹੈ। ਉਨ•ਾਂ ਕਿਹਾ ਕਿ ਅਗਰ ਵਾਤਾਵਰਨ ਅਤੇ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ•ੀਆਂ ਨੂੰ ਗੰਭੀਰ ਹਲਾਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ•ਾਂ ਸੁਸਾਇਟੀ ਵਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਆਰੰਭ ਹੋਏ ਸਮਾਗਮ ਵਿਚ ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸਕਿੱਟ ਪੇਸ਼ ਕੀਤੇ ਅਤੇ ਪਲਾਸਟਿਕ ਅਤੇ ਪੋਲੀਥੀਨ ਦੇ ਬਣਾਏ ਗਏ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਇਨਾਮ ਵੰਡ ਸਮਾਗਮ ‘ਚ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਵਲੋਂ ਵਿਦਿਆਰਥਣ ਜਸਪ੍ਰੀਤ ਕੌਰ ਦਾ ਸਟੂਡੈਂਟ ਆਫ਼ ਦਾ ਯੀਅਰ, ਰੀਤੂਰਾਜ ਸ਼ਰਮਾ ਦਾ ਸਭਿਆਚਾਰਕ ਅਤੇ ਸਮਾਜਿਕ ਕਾਰਜਾਂ ਲਈ, ਸਿਮਰਨ ਦਾ ਸਮਾਜ ਭਲਾਈ ਅਤੇ ਮਨੀਸ਼ਾ ਨੂੰ ਅਕੈਡਮਿਕ ਖੇਤਰ ਵਿਚ ਮੋਹਰੀ ਰਹਿਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੀ ਸੈਕਟਰੀ ਸਿਮਰਨਜੀਤ ਕੌਰ ਨੇ ਮੰਚ ਸੰਚਾਲਨ ਕਰਦੇ ਹੋਏ ਸੁਸਾਇਟੀ ਤਰਫੋਂ ਸਕੂਲਾਂ ਵਿਚ ਜਾ ਕੇ ਪਾਣੀ ਦੀ ਸੰਭਾਲ ਲਈ ਕੀਤੇ ਯਤਨਾਂ ਅਤੇ ਸੁਸਾਇਟੀ ਦੇ ਉਦੇਸ਼ ‘ਤੇ ਚਾਨਣਾ ਪਾਇਆ ਗਿਆ। ਵਿਦਿਆਰਥਣ ਸੰਦੀਪ ਕੌਰ ਨੇ ਵਿੱਤੀ ਰਿਪੋਰਟ ਅਤੇ ਅੰਜ਼ਲੀ ਅਤੇ ਰੁਪਾਂਸ਼ੀ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਵਿਦਿਆਰਥਣ ਮੁਸਕਾਨ ਨੂੰ ਸੁਸਾਇਟੀ ਵਲੋਂ ਅਤੇ ਵਿਦਿਆਰਥਣ ਪ੍ਰਿਆ ਨੂੰ ਪ੍ਰਿੰਸੀਪਲ ਡਾ. ਪਰੀਤ ਮਹਿੰਦਰ ਪਾਲ ਸਿੰਘ ਤੇ ਡਾ. ਰਜਨੀ ਲਾਂਬਾ ਵਲੋਂ ਵਿੱਤੀ ਮਦਦ ਦਿੱਤੀ ਗਈ। ਸੁਸਾਇਟੀ ਦੇ ਸੈਕਟਰੀ ਡਾ. ਮਨਬੀਰ ਕੌਰ ਨੇ ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਨਵੇਂ ਮੈਂਬਰ ਡਾ. ਕੁਲਦੀਪ ਕੌਰ, ਡਾ. ਮੁਕੇਸ਼ ਸ਼ਰਮਾ ਅਤੇ ਡਾ.ਰਾਬੀਆ ਸ਼ਰਮਾ ਨੂੰ ਸੁਸਾਇਟੀ ਦੀ ਅਗਲੇ ਦੋ ਸਾਲਾਂ ਲਈ ਜ਼ਿੰਮੇਵਾਰੀ ਸੰਭਾਲੀ। ਇਸ ਮੌਕੇ ਪ੍ਰੋ. ਜਸਵਿੰਦਰ ਕੌਰ, ਪ੍ਰੋ. ਦੀਪਿਕਾ, ਪ੍ਰੋ. ਕਵਿਤਾ, ਪ੍ਰੋ. ਹਰਿੰਦਰ ਕੌਰ, ਪ੍ਰੋ. ਅਸ਼ਵਨੀ ਸ਼ਰਮਾ, ਪ੍ਰੋ. ਚਾਂਦਨੀ ਤੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।

  C

  LEAVE A REPLY

  Please enter your comment!
  Please enter your name here