ਮਾਹਿਲਪੁਰ (ਸੇਖ਼ੋ)- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਇਆ ਕਰਨ ਦੇ ਉਦੇਸ਼ ਨਾਲ ਚੱਲ ਰਹੇ ਬਾਬੂ ਜੀ ਹਰੀ ਸਿੰਘ ਬਸੀ ਇੰਟਰਪ੍ਰਾਇਨਰਸ਼ਿਪ ਸੈਂਟਰ ਦਾ ਸਾਲਾਨਾ ਮੀਟਿੰਗ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੈਂਟਰ ਵਲੋਂ ਚਲਾਏ ਜਾ ਰਹੇ ਵੱਖ ਵੱਖ ਕੋਰਸਾਂ ਵਿਚ ਵਾਧਾ ਕਰਦੇ ਹੋਏ ਤਿੰਨ ਨਵੇਂ ਕੋਰਸ ਕਾਰਪੇਂਟਰ,ਇਲੈਕਟ੍ਰੀਸ਼ਨ ਅਤੇ ਪਲੰਬਰਿੰਗ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੈਂਟਰ ਦੇ ਚੇਅਰਮੈਨ ਡਾ. ਰਘਬੀਰ ਸਿੰਘ ਬਸੀ ਨੇ ਕਿਹਾ ਕਿ ਕਾਲਜ ਤੋਂ ਇਲਾਵਾ ਬਾਹਰਲੇ ਵਿਦਿਆਰਥੀ ਵੀ ਇਨ•ਾਂ ਕੋਰਸਾਂ ਵਿਚ ਦਾਖਿਲ ਹੋ ਕੇ ਆਪਣਾ ਸਵੈ ਰੁਜ਼ਗਾਰ ਸਥਾਪਿਤ ਕਰਨ ਦੇ ਕਾਬਿਲ ਹੋ ਸਕਦੇ ਹਨ। ਇਸ ਮੌਕੇ ਵਿਲੇਜ ਲਾਈਫ਼ ਇਮਪਰੂਵਮੈਂਟ ਟਰੱਸਟ ਦੇ ਪ੍ਰਧਾਨ ਗੀਤਿਕਾ ਕੱਲਾ ਨੇ ਸੈਂਟਰ ਦੇ ਪ੍ਰਬੰਧਕਾਂ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ। ਡਾ. ਪਰਵਿੰਦਰ ਸਿੰਘ ਟਰੱਸਟ ਦੇ ਡਾ. ਰਘਬੀਰ ਸਿੰਘ ਬਸੀ ਅਤੇ ਟਰੱਸਟ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮਨਿੰਦਰ ਸਿੰਘ,ਗੁਰਬਿਸ਼ਨ ਸਿੰਘ,ਗੁਰਬੰਸ ਸਿੰਘ ਅਮਰੀਕਾ,ਡਾ. ਪੁਸ਼ਪਿੰਦਰ ਸਿੰਘ ਕੈਨੇਡਾ,ਡਾ. ਸੁਹਿੰਦਰਬੀਰ ਸਿੰਘ,ਪ੍ਰੋ ਰਾਜ ਕੁਮਾਰੀ ਅਤੇ ਪ੍ਰੋ ਵਿਜੇ ਹੀਰ ਸਮੇਤ ਵਿਦਿਆਰਥੀ ਹਾਜ਼ਰ ਸਨ।
ਕੈਪਸਨ-ਪ੍ਰਿੰਸੀਪਲ ਪਰਵਿੰਦਰ ਸਿੰਘ ਨੂੰ ਸੈਂਟਰ ਲਈ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਟਰੱਸਟ ਦੇ ਅਹੁਦੇਦਾਰ ।