ਮਾਹਿਲਪੁਰ(ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਾਲਜ ਦੀਆਂ ਸਾਲਾਨਾ ਗਤੀਵਿਧੀਆਂ ਦੇ ਸੰਚਾਲਨ ਅਤੇ ਮੁਲਾਂਕਣ ਸਬੰਧੀ ਬਣਾਏ ਗਏ ਆਈਕਿਉਏਸੀ ਸੈੱਲ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਅੱਜ ਸੈੱਲ ਦੇ ਚੇਅਰਪਰਸਨ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਕਾਲਜ ਦੇ ਐਲੂਮਨੀ ਸੇਵਾ ਮੁਕਤ ਈਟੀਓ ਪੀ ਸੀ ਪਾਲ, ਵਿਸ਼ਾ ਮਾਹਿਰ ਪ੍ਰਿੰ ਐਸ ਕੇ ਸ਼ਰਮਾ ਡੀਐਮ ਕਾਲਜ ਮੋਗਾ ਅਤੇ ਕਮਿਊਨਿਟੀ ਦੇ ਪ੍ਰਤੀਨਿਧੀ ਬਲਵਿੰਦਰ ਕੁਮਾਰ ਸਰਪੰਚ ਮਨੋਲੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਆਈਕਿਉਏਸੀ ਸੈੱਲ ਦੀ ਸਾਲਾਨਾ ਰਿਪੋਰਟ ਸਾਂਝੀ ਕੀਤੀ ਅਤੇ ਕਾਲਜ ਦੀਆਂ ਅਕਾਦਮਿਕ,ਖੇਡ ਅਤੇ ਸਭਿਆਚਾਰਕ ਪ੍ਰਾਪਤੀਆਂ ਬਾਰੇ ਆਪਣੇ ਵਿਚਾਰ ਰੱਖੇ। ਮੀਟਿੰਗ ਦੌਰਾਨ ਆਈਕਿਉਏਸੀ ਸੈੱਲ ਦੇ ਅਹੁਦੇਦਾਰਾਂ ਵਲੋਂ ਪਿਛਲੇ ਸਾਲ ਦੀਆਂ ਸਮੁੱਚੀਆਂ ਗਤੀਵਿਧੀਆਂ ਬਾਰੇ ਅਤੇ ਆਉਣ ਵਾਲੇ ਸੈਸ਼ਨ ਦੀਆਂ ਭਵਿੱਖਮੁਖੀ ਯੋਜਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਮੌਕੇ ਪਾਸ ਕੀਤੇ ਮਤਿਆਂ ‘ਤੇ ਸਮੂਹ ਹਾਜ਼ਰੀਨ ਨੇ ਆਪਣੀ ਸਹਿਮਤੀ ਦਿੱਤੀ। ਇਸ ਮੌਕੇ ਪ੍ਰੋ ਪਵਨਦੀਪ ਚੀਮਾ, ਮੈਡਮ ਸ਼ਵਿੰਦਰ ਕੌਰ,ਪ੍ਰੋ ਦੇਵ ਕੁਮਾਰ,ਕੋਆਰਡੀਨੇਟਰ ਰਾਕੇਸ਼ ਕੁਮਾਰ,ਪ੍ਰੋ ਆਰਤੀ,ਪ੍ਰੋ ਬਲਵੀਰ ਕੌਰ,ਪ੍ਰੋ ਗੁਰਪ੍ਰੀਤ ਕੌਰ, ਪ੍ਰੋ ਕੰਚਨ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਕੈਪਸ਼ਨ- ਆਈਕਿਉਏਸੀ ਸੈੱਲ ਦੀ ਮੀਟਿੰਗ ਮੌਕੇ ਹਾਜ਼ਰ ਕਾਲਜ ਦੇ ਪ੍ਰਬੰਧਕ ਅਤੇ ਸਟਾਫ਼ ।