ਹਫ਼ਤੇ ਵਿਚ ਇਕ ਦਿਨ ਸਾਇਕਲ ਮੁਹਿੰਮ ਦੀ ਸ਼ੁਰੂਆਤ ਤੇ ਕੱਢੀ ਰੈਲੀ

  0
  153

  ਹੁਸ਼ਿਆਰਪੁਰ  – ਜਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਵਿੱਚ ਉਸਾਰੂ ਕਦਰਾਂ ਕੀਮਤਾਂ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ‘ਹਫ਼ਤੇ ਦਾ ਇਕ ਦਿਨ ਸਾਇਕਲ ਦੇ ਨਾਲ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਮਾਜਿਕ ਕਾਰਕੁੰਨ ਹਰਜਿੰਦਰ ਹਰਗੜ੍ਹੀਆ ਵੱਲੋਂ ਕੀਤੀ ਪਹਿਲ ਦੀ ਆਰੰਭਤਾ ਦੇ ਮੌਕੇ ਸਮਾਜਿਕ ਕਾਰਕੁੰਨ ਮਨੀ ਗੋਗੀਆ, ਮਾਸਟਰ ਬਲਵੀਰ ਸਿੰਘ ਧਾਮੀ, ਮਾਸਟਰ ਰੇਸ਼ਮ ਸਿੰਘ, ਅਸ਼ੋਕ ਰਾਣਾ, ਬਲਜਿੰਦਰ ਸਿੰਘ ਸਹੋਤਾ, ਮੇਜ਼ਰ ਐਸ ਡੀ ਮਹਿਤਾ, ਚੰਦਰਜੀਤ ਯਾਦਵ ਤੇ ਮਨਜੀਤ ਸਿੰਘ ਬਾਬਾ ਆਦਿ ਨੇ ਸਾਈਕਲ ਰੈਲੀ ਵਿੱਚ ਸ਼ਿਰਕਤ ਕੀਤੀ।  ਇਹ ਸਾਇਕਲ ਸੱਭਿਆਚਾਰ ਜਾਗਰੂਕਤਾ ਰੈਲੀ ਰੌਸ਼ਨ ਗਰਾਉਂਡ ਤੋਂ ਸ਼ੁਰੂ ਹੋ ਕੇ ਪ੍ਰਭਾਤ ਚੌਂਕ, ਕਮਾਲਪੁਰ ਚੌਕ, ਘੰਟਾ ਘਰ, ਸ਼ੈਸ਼ਨ ਚੌਕ, ਅੱਡਾ ਮਾਹਿਲਪੁਰ ਤੋਂ ਹੁੰਦੀ ਹੋਈ ਮਿੰਨੀ ਸੈਕਟਰੀਏਟ ਵਿਖੇ ਜਾ ਕੇ ਸਮਾਪਤ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਹਰਗੜ੍ਹੀਆ, ਮਨੀ ਗੋਗੀਆ ਤੇ ਹੋਰਨਾਂ ਨੇ ਕਿਹਾ ਕਿ ਹਫ਼ਤੇ ਵਿਚ ਇਕ ਦਿਨ ਸਾਇਕਲ ਤੇ ਆਪਣੇ ਕੰਮ/ਦਫ਼ਤਰ ਜਾ ਕੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਦੇ ਨਾਲ ਨਾਲ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਸਕਦੇ ਹਾਂ। ਇਸ ਲਈ ਜਿਹੜੇ ਵੀ ਲੋਕਾਂ ਦਾ ਦਫ਼ਤਰ ਜਾਂ ਕੰਮ ਦਾ ਸਥਾਨ ਕੁਝ ਕਿਲੋਮੀਟਰ ਤੱਕ ਹੋਵੇ ਉਹਨਾਂ ਨੂੰ ਜਰੂਰ ਹੀ ਇਕ ਦਿਨ ਸਾਈਕਲ ਤੇ ਜਾਣਾ ਚਾਹੀਦਾ ਹੈ। ਆਖ਼ਿਰ ਵਿੱਚ ਜਾਗਰੂਕਤਾ ਰੈਲੀ ਵਿੱਚ ਸ਼ਾਮਲ ਲੋਕਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਲਈ ਧੰਨਵਾਦ ਕੀਤਾ।

  LEAVE A REPLY

  Please enter your comment!
  Please enter your name here