ਹੜ੍ਹਾਂ ਤੋਂ ਪ੍ਰਭਾਵਿਤ 2200 ਦੇ ਕਰੀਬ ਵਿਅਕਤੀਆਂ ਨੂੰ ਮੁਢੱਲੀ ਸਹਾਇਤਾ ਸਿਹਤ ਵਿਭਾਗ ਵਲੋਂ ਮੁਹਈਆ ਕਰਵਾਈ 

    0
    154

    ਰੂਪਨਗਰ (ਜਨਗਾਥਾ ਟਾਈਮਜ਼ ) ਹੜ੍ਹਾਂ ਤੋਂ ਪ੍ਰਭਾਵਿਤ 2200 ਦੇ ਕਰੀਬ ਵਿਅਕਤੀਆਂ ਨੂੰ ਮੁਢੱਲੀ ਸਹਾਇਤਾ ਸਿਹਤ ਵਿਭਾਗ ਵਲੋਂ ਮੁਹਈਆ ਕਰਵਾਈ ਗਈ ਹੈ । ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ ਦਿਨੀ ਜਿਲੇ ਦੇ ਕਈ ਪਿੰਡਾਂ ਵਿਚ ਹੜਾਂ ਵਰਗੇ ਹਾਲਾਤ ਬਣ ਗਏ ਸਨ ਜਿਸ ਕਰਕੇ ਸਿਹਤ ਵਿਭਾਗ ਵਲੋਂ ਕੈਂਪ ਲਗਾ ਕੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀਆ ਹਨ ।
    ਡਾ. ਐਚ.ਐਨ.ਸ਼ਰਮਾ ਸਿਵਲ ਸਰਜਨ ਰੂਪਨਗਰ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਜਿਲੇ ਵਿਚ 13 ਸਥਾਈ ਮੈਡੀਕਲ ਕੈਂਪ,22 ਮੋਬਾਈਲ ਕੈਂਪ ਅਤੇ ਵੱਖ-ਵੱਖ ਪਿੰਡਾਂ ਦੇ ਰੂਟਾਂ ਤੇ 03 ਐਂਬੂਲੈਂਸਾਂ ਲਗਾਈਆ ਗਈਆਂ ਹਨ।ਇਹ ਐਂਬੂਲੈਂਸਾਂ ਪ੍ਰਭਾਵਿਤ ਪਿੰਡਾਂ ਦੇ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦੇ ਰਹੀਆਂ ਹਨ।ਇਸ ਤੋਂ ਇਲਾਵਾ ਹਰ ਪਿੰਡ ਵਿਚ 01 ਆਸ਼ਾ ਵਰਕਰ,01 ਏ.ਐਨ.ਐਮ.,01 ਮਲਟੀ ਪਰਪਜ਼ ਮੇਲ ਅਤੇ 01 ਆਂਗਨਵਾੜੀ ਵਰਕਰ ਲਗਾਏ ਹਨ ਜੋ ਸਿਹਤ ਸਹੂਲਤਾਂ ਪਿੰਡ ਵਾਸੀਆਂ ਨੂੰ ਦੇ ਰਹੇ ਹਨ।ਪਿੰਡਾਂ ਵਿਚ ਕਲੋਰੀਨ ਦੀਆਂ ਗੋਲੀਆਂ ਵੰਡੀਆ ਜਾ ਰਹੀਆ ਹਨ ਤਾਂ ਜੋ ਪੂਰੀ ਤਰਾਂ ਨਾਲ ਸਾਫ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਸਕੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰਾਂ ਨਾਲ ਹੱਥ ਧੋ ਕੇ ਹੀ ਖਾਣਾ ਖਾਇਆ ਜਾਵੇ।
    ਕੈਪਸ਼ਨ:-ਪਿੰਡ ਫੂਲ ਵਿਖੇ ਲਗਾਏ ਗਏ ਸਿਹਤ ਮੈਡੀਕਲ ਕੈਂਪ ਦਾ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਜਾਇਜਾ ਲੈਂਦੇ ਹੋਏ

    LEAVE A REPLY

    Please enter your comment!
    Please enter your name here