ਹੁਸ਼ਿਆਰਪੁਰ ਦੇ ਨੌਜਵਾਨ ਨੂੰ ਕੁਵੈਤ ‘ ਚ ਮਿਲੀ ਹੋਈ ਮੌਤ ਦੀ ਸਜ਼ਾ , ਪਿਛਲੇ ਅੱਠ ਮਹੀਨਿਆਂ ਜੇਲ੍ਹ ਵਿਚ ਬੰਦ

  0
  128

  ਮਾਹਿਲਪੁਰ (ਜਨਗਾਥਾ ਟਾਈਮਜ਼ )- ਜਨਵਰੀ 2019 ਤੋਂ ਕੁਵੈਤ ਦੀ ਇੱਕ ਜੇਲ੍ਹ ਵਿਚ ਬੰਦ ਅਤੇ ਬੀਤੀ ਰਾਤ ਕੁਵੈਤ ਦੀ ਜੇਲ ਵਿੱਚੋਂ ਆਏ ਫ਼ੋਨ ਨੇ ਪਰਿਵਾਰ ‘ਤੇ ਦੁੱਖ਼ਾਂ ਦਾ ਪਹਾੜ ਸੁੱਟ ਦਿੱਤਾ। ਕੁਵੈਤ ਵਿਚ ਬੰਦ ਨੌਜਵਾਨ ਨੂੰ ਉੱਥੇ ਹੋਈ ਫ਼ਾਂਸੀ ਦੀ ਸਜਾ ਨੇ ਪਰਿਵਾਰ ਨੂੰ ਹਿਲਾ ਕੇ ਰੱਖ਼ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ਼ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਲੜਕੇ ਦੀ ਜਾਨ ਬਚਾਈ ਜਾਵੇ।
  ਪ੍ਰਾਪਤ ਜਾਣਕਾਰੀ ਅਨੁਸਾਰ ਕੁਵੈਤ ਜੇਲ੍ਹ ਵਿਚ ਬੰਦ ਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਤਾਰਾਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ, ਲੜਕੇ ਦੀ ਭੈਣ ਇੰਦਰਜੀਤ ਕੌਰ, ਜੀਜਾ ਗੁਰਜਿੰਦਰ ਸਿੰਘ, ਬਸਪਾ ਤੋਂ ਚੱਬੇਵਾਲ ਦੇ ਪ੍ਰਧਾਨ ਗੁਰਨਾਮ ਸਿੰਘ ਰਾਮਪੁਰ, ਕਮਲਜੀਤ ਕੌਰ ਨੇ ਰੋਂਦੇ ਹੋਏ ਆਪਣੇ ਰਿਸ਼ੇਤਦਾਰਾਂ ਦੇ ਘਰ ਪਿੰਡ ਰਾਮਪੁਰ ਸੈਣੀਆਂ ਵਿਖ਼ੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਇੱਕੋ ਇੱਕ ਬੇਟਾ ਰਜਿੰਦਰ ਸਿੰਘ 30 ਪਹਿਨਾ 2014 ਚ ਦੁਬਈ ਗਿਆ ਸੀ ਅਤੇ ਉੱਥੋਂ ਵਾਪਿਸ ਆ ਕੇ ਉਹ ਦੋਹਾ ਕਤਰ ਵੀ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਜਨਵਰੀ 2016 ਵਿਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਪਹਿਲਾਂ ਉਸ ਨੇ ਕੁਵੈਤ ਦੇ ਸ਼ਹਿਰ ਸਾਵੀ ਵਿਚ ਕੰਮ ਕੀਤਾ ਅਤੇ ਫ਼ਰਵਰੀ 2019 ਵਿਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਅਤੇ ਉਸ ਨੇ ਮਾਰਚ 2019 ਵਿਚ ਵਾਪਿਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ। ਉਨ੍ਹਾਂ ਦੱਸਿਆ ਕਿ ਕੁਵੈਤ ਦੇ ਸ਼ਹਿਰ ਖ਼ਰਬਾਨੀਆਂ ਵਿਚ ਪਹਿਲਾਂ ਤੋਂ ਰਹਿ ਰਹੇ ਆਪਣੇ ਹੀ ਪਿੰਡ ਤਾਰਾਗੜ੍ਹ ਦੇ ਸੋਨੂੰ ਪੁੱਤਰ ਸਤਵਿੰਦਰ ਸਿੰਘ ਕੋਲ ਚਲਾ ਗਿਆ ਅਤੇ ਕੰਮਕਾਰ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ 15 ਜਨਵਰੀ 2019 ਨੂੰ ਉਹ ਖ਼ਰਬਾਨੀਆਂ ਸ਼ਹਿਰ ਵਿਚ ਸਵੇਰ ਸਾਰ ਹੀ ਕੰਮ ‘ਤੇ ਜਾਣ ਲਈ ਆਪਣੇ ਦੋ ਦਰਜ਼ਨ ਸਾਥੀਆਂ ਦੇ ਕਰੀਬ ਇੱਕ ਬੱਸ ਅੱਡੇ ‘ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ ਜਿੱਥੇ ਖੜ੍ਹੇ ਇੱਕ ਹੋਰ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਅਤੇ ਘਰ ਸਮਾਨ ਭੁੱਲ ਜਾਣ ਅਤੇ ਜਲਦ ਵਾਪਿਸ ਆਉਣ ਦਾ ਕਹਿ ਕੇ ਮੁੜ ਆਪਣੇ ਕਮਰੇ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਮਾਨ ਦੀ ਤਲਾਸ਼ੀ ਲਈ ਅਤੇ ਜਿਹੜਾ ਲੜਕਾ ਉਸ ਨੂੰ ਬੈਗ ਫ਼ੜਾ ਕੇ ਗਿਆ ਸੀ ਉਸ ਵਿੱਚੋਂ ਕੁੱਝ ਨਸ਼ੀਲੇ ਪਦਾਰਥ ਬਰਾਮਦ ਹੋਏ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੁਲਿਸ ਨੇ ਪਿੰਡ ਦੇ ਸੋਨੂੰ ਵੀ ਵੀ ਗਿਰਫ਼ਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਹੀ ਉਹ ਦੋਵੇਂ ਜੇਲ ਵਿਚ ਬੰਦ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜੇਲ੍ਹ ਵਿੱਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਫ਼ੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜਾ ਹੋਈ ਹੈ ਅਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਫ਼ੋਨ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਉਸ ਉਸ ਨੂੰ ਫ਼ਾਂਸੀ ਦੀ ਸਜਾ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗਰੀਬ ਹੋਣ ਕਰਕੇ ਇਨ੍ਹਾ ਪੈਸਾ ਵੀ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦਖ਼ਲ ਅੰਦਾਜੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਵੇ ।
  ਫ਼ੋਟੋ 21 ਲੋਈ 01
  ਪੱਤਰਕਾਰਾਂ ਨੂੰ ਆਪਣੇ ਲੜਕੇ ਨੂੰ ਕੁਵੈਤ ਵਿਚ ਹੋਈ ਫ਼ਾਂਸੀ ਦੀ ਸਜਾ ਵਾਰੇ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਪਿਤਾ, ਇੰਦਰਜੀਤ ਕੌਰ ਭੈਣ, ਗੁਰਨਾਮ ਸਿੰਘ ਪ੍ਰਧਾਨ ਅਤੇ ਪਰਿਵਾਰਕ ਮੈਂਬਰ।

  LEAVE A REPLY

  Please enter your comment!
  Please enter your name here