ਹੁਣ ਕੈਪਟਨ ਦੇ ਰਾਜ ‘ਚ ਰੇਤ ਮਾਫ਼ੀਆ ਵੱਲੋਂ ਬੇਖ਼ੌਫ ਹੋ ਕੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ 

    0
    188

    ਹੁਸ਼ਿਆਰਪੁਰ (ਜਨਗਾਥਾ ਟਾਇਮਸ ) : ਅਕਾਲੀ ਦਲ-ਬੀਜੇਪੀ ਸਰਕਾਰ ਵਾਲਾ ਗੁੰਡਾ ਟੈਕਸ ਕੈਪਟਨ ਦੇ ਰਾਜ ਵਿੱਚ ਵੀ ਜਾਰੀ ਹੈ। ਰੇਤ ਮਾਫ਼ੀਆ ਵੱਲੋਂ ਬੇਖ਼ੌਫ ਹੋ ਕੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਲਜ਼ਾਮ ਲਾਇਆ ਹੈ ਕਿ ਰੇਤ ਮਾਫੀਆ ਨੂੰ ਸਿਆਸੀ ਲੀਡਰਾਂ ਦੀ ਸ਼ਹਿ ਹੈ। ਅਜਿਹੇ ਹੀ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਵੀ ਲਾ ਰਿਹਾ ਹੈ। ਅਜਿਹੀਆਂ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਇਸ ਲਈ ਸਵਾਲ ਉੱਠ ਰਿਹਾ ਹੈ ਕਿ ਹੁਣ ਕੈਪਟਨ ਦੇ ਰਾਜ ‘ਚ ਗੁੰਡਾ ਟੈਕਸ ਲੱਗਣ ਲੱਗਾ ਹੈ।
    ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਪਾਰਟੀ ਦੀ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਇਲਜ਼ਾਮ ਲਾਇਆ ਹੈ ਕਿ ਰੇਤ ਮਾਫ਼ੀਆ ਵੱਲੋਂ ਬੇਖ਼ੌਫ ਹੋ ਕੇ ਵਸੂਲੇ ਜਾਂਦੇ ਗੁੰਡਾ ਟੈਕਸ ਦਾ ਵਿਰੋਧ ਤੇ ਸ਼ਿਕਾਇਤ ਕਰਨ ਵਾਲੀ ਮੁਬਾਰਕਪੁਰ ਕਰੈਸ਼ਰ ਐਸੋਸੀਏਸ਼ਨ ਦੇ ਅਹੁਦੇਦਾਰਾਂ ‘ਤੇ ਹੀ ਮਾਈਨਿੰਗ ਵਿਭਾਗ ਨੇ ਕਾਰਵਾਈ ਕਰ ਦਿੱਤੀ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ‘ਆਪ’ ਲੀਡਰਾਂ ਨੇ ਇਸ ਨੂੰ ਰੇਤ ਮਾਫ਼ੀਆ ਦੇ ਦਬਾਅ ਹੇਠ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ।
    ਚੀਮਾ ਨੇ ਕਿਹਾ ਕਿ ਸ਼ਿਕਾਇਤਕਰਤਾ ਤੇ ਕਰੈਸ਼ਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਤੇਜਾ ਤੇ ਮੀਤ ਪ੍ਰਧਾਨ ਬ੍ਰਿਜ ਮੋਹਨ ਦੇ ਸਕਰੀਨਿੰਗ ਪਲਾਂਟਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਸੀਲ ਕਰਨਾ ਸਿੱਧੇ ਤੌਰ ‘ਤੇ ਰੇਤ ਮਾਫ਼ੀਆ ਵਿਰੁੱਧ ਉੱਠਦੀਆਂ ਆਵਾਜ਼ਾਂ ਨੂੰ ਦਬਾਉਣ ਦੀ ‘ਸਰਕਾਰੀ ਕੋਸ਼ਿਸ਼’ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਣੀਆਂ ਵਿਦੇਸ਼ੀ ਛੁੱਟੀਆਂ ਕੱਟ ਕੇ ਪੰਜਾਬ ਆ ਗਏ ਤਾਂ ‘ਆਪ’ ਵਿਧਾਇਕਾਂ ਤੇ ਆਗੂਆਂ ਦਾ ਵਫ਼ਦ ਸੂਬੇ ‘ਚ ਬੇਲਗ਼ਾਮ ਹੋਏ ਰੇਤ ਮਾਫ਼ੀਆ ਨੂੰ ਨੱਥ ਪਾਉਣ ਲਈ ਦਬਾਅ ਪਾਵੇਗਾ।

    ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਰੇਤ ਮਾਫ਼ੀਆ ਨੂੰ ਸਰਕਾਰੀ ਸਰਪ੍ਰਸਤੀ ਜਾਰੀ ਰੱਖਦੇ ਹਨ ਤਾਂ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਕੇ ਅੱਖਾਂ ਬੰਦ ਕਰੀ ਬੈਠੀ ਸਰਕਾਰ ਨੂੰ ਹਲੂਣੇਗੀ। ਨੀਨਾ ਮਿੱਤਲ ਨੇ ਕਿਹਾ ਕਿ ਗੁੰਡਾ ਟੈਕਸ ਵਿਰੁੱਧ ਐਸਡੀਐਮ ਖਰੜ ਤੇ ਡੇਰਾਬਸੀ ਨੂੰ ਸ਼ਿਕਾਇਤ ਕਰਨ ਵਾਲੇ ਕਾਰੋਬਾਰੀਆਂ ਵਿਰੁੱਧ ਤੁਰੰਤ ਮਾਈਨਿੰਗ ਵਿਭਾਗ ਦੀ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ। ਸਰਕਾਰੀ ਤੰਤਰ ਤੇ ਮਾਫ਼ੀਆ ਕਿਸ ਹੱਦ ਤੱਕ ਘਿਉ-ਖਿਚੜੀ ਹਨ।

    LEAVE A REPLY

    Please enter your comment!
    Please enter your name here