ਹਰ ਵਿਆਕਤੀ ਨੂੰ ਨੇਤਰਦਾਨ ਦਾ ਪ੍ਰਣ ਕਰਨਾ ਚਹੀਦਾ ਹੈ – ਕੈਬਿਨੇਟ ਮੰਤਰੀ ਅਰੋੜਾ

    0
    163

    ਹੁਸ਼ਿਆਰਪੁਰ ( ਸ਼ਾਮ ਸ਼ਰਮਾ ) ਨੇਤਰਦਾਨ ਪੰਦਾਰਾਵੜੇ ਦੇ ਸਮਾਪਨ ਮੋਕੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਮਾਡਲ ਟਾਊਨ ਕਲੱਬ ਵਿਖੇ ਇਕ ਸਮਾਪਨ ਸਮਰੋਹ ਕਰਵਾਇਆ ਗਿਆ । ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ੍ਰੀ ਸ਼ੁਦੰਰ ਸ਼ਾਮ ਅਰੋੜਾ ਮੁੱਖ ਮਹਿਮਾਨ ਵੱਜੋ ਸਾਮਿਲ ਹੋਏ । ਸਮੋਰੋਹ ਵਿੱਚ ਹਾਜਿਰ ਮੈਬਰਾਨ ਨੂੰ ਸਬੋਧਨ ਕਰਦੇ ਹੋਏ ਮੁੱਖ ਵੱਲੋ ਨੇਤਰਦਾਵਨ ਸੰਸਥਾਂ ਦੇ ਕੰਮ ਦਾ ਸਲੱਘਾ ਕਰਦੇ ਹੋਏ ਸਮੂਹ ਪੰਜਾਬ ਵਾਸੀਆਂ ਨੂੰ ਨੇਤਰਦਾਨ ਕਰਨ ਦਾ ਅਪੀਲ ਕੀਤੀ । ਮਨੁੱਖ ਨੂੰ ਜਿਉਦੇ ਜੀਅ ਖੂਨਦਾਨ ਤੇ ਮਰਨ ਉਪਰੰਤ ਅੱਖਾ ਦਾ ਦਾਨ ਕਰਨਾ ਚਾਹੀਦਾ ਹੈ ਕਿਉ ਜੋ ਦਾਨ ਕਰਨ ਵਾਲਾ ਮਨੁੱਖ ਮਰਨ ਉਪਰੰਤ ਵੀ ਜਿਉਦਾ ਰਹਿ ਕੇ ਦੂਸਰੇ ਦੀਆਂ ਅੱਖਾਂ ਦੀ ਰੋਸ਼ਨੀ ਬਣਾਦਾ ਹੈ ਸੰਸਥਾ ਦੀ ਸਲੱਘਾਂ ਕਰਦਿਆ ਉਹਨਾਂ ਕਿਹਾ ਕਿ ਅੱਛੇ ਕੰਮਾਂ ਨੂੰ ਕਰਨਾ ਹੀ ਸਮੇ ਦੀ ਜਰੂਰਤ ਹੈ , ਜੋ ਸਮਾਜ ਸੇਵਾ ਲਈ ਸਮੱਰਪਿਤ ਹਨ ।

    ਸਮਰੋਹ ਵਿੱਚ ਡਾ ਸੁਰਿੰਦਰ ਸਿੰਘ ਜਿਲਾ ਸਿਹਤ ਅਫਸਰ ਨੇ ਨੇਤਰਦਾਨ ਸੁਸਾਇਟੀ ਹੁਸ਼ਿਆਰਪੁਰ ਦੀ ਸਿਹਤ ਵਿਭਾਗ ਦੇ ਤਾਲ ਮੇਲ ਨਾਲ ਕੰਮ ਕਰਕੇ ਪੰਜਾਬ ਨੂੰ ਕੋਰਨੀਆਂ ਮੁੱਕਤ ਕਰਨ ਤੇ ਮੁਬਾਰਿਕਬਾਦ ਦਿੱਤੀ ਅਤੇ ਇਸ ਕੰਮ ਲਈ ਜਾਗਰੂਕਤਾ ਗਤੀ ਵਿਧੀਆ ਰਾਹੀ ਲੋਕਾਂ ਵਿੱਚ ਹੋਰ ਜਾਣਕਾਰੀ ਦੇਣ ਦੀ ਜਰੂਰਤ ਤੇ ਜੋਰ ਦਿੱਤਾ, ਤਾਂ ਜੋ ਲੋਕ ਆਪਣੇ ਆਪ ਇਸ ਚੰਗੇ ਕੰਮ ਲਈ ਅੱਗੇ ਆਉਣ ਪ੍ਰੋਗਰਾਮ ਵਿੱਚ ਇੰਜ. ਜਸਬੀਰ ਸਿੰਘ ਜਨਰਲ ਸਕੱਤਰ ਵੱਲੋ ਪ੍ਰੋਗਰਾਮ ਵਿੱਚ ਆਏ ਮਹਿਮਨਾ ਦਾ ਸਵਾਗਤ ਕਰਦੇ ਹੋਏ ਸੰਸਥਾਂ ਦੇ ਸਲਾਨਾ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੋਕੇ ਪ੍ਰੋ, ਬਹਾਦਰ ਸਿੰਘ ਸੁਨੇਤ ਨੇ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ 1020 ਨੇਤਰ ਪ੍ਰਪਾਤ ਕਰਕੇ ਨੇਤਰਹੀਣਾ ਨੂੰ ਮੁੱਫਤ ਲਗਾਏ ਗਏ ਹਨ । ਇਸ ਤੋ ਇਲਾਵਾਂ 29 ਪ੍ਰਾਣੀਆਂ ਵੱਲੋ ਸਰੀਰ ਦਾਨ ਕੀਤੇ ਜਾ ਚੁਕੇ ਹਨ । ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਵੱਲੋ ਅਕੂਬਰ 18 ਤੋ ਹੁਣ ਤੱਕ ਨੇਤਰਾਦਨ ਕਰਨ ਵਾਲੇ 22 ਪਰਿਵਾਰਾ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੋਕੇ ਸ੍ਰੀ ਰਕੇਸ਼ ਮਰਵਾਹਾ ਚੈਅਰਮੇਨ ਇੰਪਰੂਵਮੈਟ ਟਰੱਸਟ , ਮਿਉਸੀਪਲ ਕੋਸਲਰ ਬਲਵਿੰਦਰ ਸਿੰਘ ,ਕੋਸਲਰ ਕੁਲਵਿੰਦਰ ਸਿੰਘ ਹੁੰਦਲ, ਮਲਕੀਤ ਸਿੰਘ , ਕਰਮਜੀਤ ਸਿੰਘ , ਹਰੀਸ਼ ਚੰਦਰ , ਪ੍ਰੇਮ ਸੈਣੀ , ਮਿਸਜ ਰਕੇਸ਼ ਗੁਪਤਾ , ਕੁਲਤਾਰ ਸਿੰਘ , ਪੈੱਸ ਸਕੱਤਰ ਗੁਰਵਿੰਦਰ ਸਿੰਘ , ਮਹਿੰਦਰ ਸਿੰਘ ਡਾ ਕੁਲਦੀਪ ਸਿੰਘ . ਡਾ ਬਲਵਿੰਦਰ ਸਿੰਘ , ਡਾ ਸੀ ਐਲ ਕਾਜਲ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਅਤੇ ਹੋਰ ਜਲੇ ਭਰ ਤੋ ਆਏ ਮੈਬਰ ਹਾਜਰ ਸਨ ।

    LEAVE A REPLY

    Please enter your comment!
    Please enter your name here