ਸੰਤ ਹਰੀ ਸਿੰਘ ਸਕੂਲ ਵਿਖ਼ੇ ਅਧਿਆਪਨ ਗੁਣਵੱਤਾ ਵਿਸ਼ੇ ‘ਤੇ ਦੋ ਦਿਨਾ ਵਰਕਸ਼ਾਪ

  0
  161

  ਮਾਹਿਲਪੁਰ । ਸਥਾਨਕ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਮੋਨਿਕਾ ਮਹਾਜਨ ਦੀ ਅਗਵਾਈ ਹੇਠ ਦੋ ਦਿਨਾ ਅਧਿਆਪਨ ਗੁਣਵੱਤਾ ਵਿਸ਼ੇ ‘ਤੇ ਦੋ ਦਿਨਾ ਸਕੂਲ ਦੇ ਅਧਿਆਪਕਾਂ ਦੀ ਵਰਕਸ਼ਾਪ ਲਗਾਈ ਗਈ ਜਿਸ ਵਿਚ ਭਵਦੀਪ ਕੋਹਲੀ ਅਤੇ ਹਿਮਾਨੀ ਮਿੱਤਲ ਵਿਸੇਸ਼ ਤੌਰ ‘ਤੇ ਹਾਜ਼ਰ ਹੋਏ।
  ਇਸ ਵਰਕਸ਼ਾਪ ਦੇ ਪਹਿਲੇ ਭਵਦੀਪ ਕੋਹਲੀ ਨੇ ਅਧਿਆਪਕਾਂ ਨੂੰ ਮੌਜੂਦਾ ਸਮੇਂ ਦੌਰਾਨ ਅਧਿਆਪਕ ਵਿਦਿਆਰਥੀ ਰਿਸ਼ਤਿਆਂ ਵਿਚ ਆ ਰਹੇ ਨਿਘਾਰ ਦੇ ਕਾਰਨਾ, ਲੱਛਣਾ ਅਤੇ ਉਨ੍ਹਾਂ ਦੇ ਹੱਲ ਲਈ ਵਿਸਥਾਰਪੂਰਵਕ ਚਰਚਾ ਕੀਤੀ। ਸਮਾਗਮ ਦੇ ਦੂਜੇ ਦਿਨ ਹਿਮਾਨੀ ਮਿੱਤਲ ਨੇ ਅਧਿਅਆਪਕਾਂ ਨੂੰ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਸਮਾਜਿਕ ਮਾਹੌਲ ਸਿਰਜਣ ਦੀ ਵਿਵਸਥਾ ਵਾਰੇ ਜਾਣਕਾਰੀ ਦਿੰਦੇ ਹੋਏ ਸਿੱਖ਼ਿਆ ਦੇ ਨਾਲ ਨਾਲ ਸੰਸਕਾਰਾਂ ਨੂੰ ਵਧਾਉਣ ਦੀ ਕਿਰਿਆ ‘ਤੇ ਵੀ ਜੋਰ ਦਿੱਤਾ। ਇਸ ਮੌਕੇ ਵਿਕਰਾਂਤ ਰਾਣਾ, ਸੰਦੀਪ ਕੁਮਾਰ, ਸੰਗੀਤਾ ਰਾਣੀ, ਆਂਚਲ, ਪੂਨਮ ਬਾਲਾ ਸ਼ਰੂਤੀ ਸ਼ਰਮਾ, ਅਨੀਤਾ ਰਾਣੀ, ਆਸ਼ਾ ਰਾਣੀ, ਰਜਨੀ ਬਾਲਾ, ਜੋਤੀ ਬਾਲਾ, ਵਿਸ਼ਾਲ ਰਾਣਾ ਸਮੇਤ ਭਾਰੀ ਗਿਣਤੀ ਵਿਚ ਵਿਦਿਆਰਥੀ ਅਤੇ ਸਕੂਲ ਸਟਾਫ਼ ਹਾਜ਼ਰ ਸੀ।
  ਫ਼ੋਟੋ 27 ਲੋਈ 02
  ਸੰਤ ਹਰੀ ਸਿੰਘ ਸਕੂਲ ਵਿਖ਼ੇ ਕਰਵਾਏ ਗਏ ਦੋ ਦਿਨਾ ਸੈਮੀਨਾਰ ਮੌਕੇ ਭਵਦੀਪ ਕੋਹਲੀ ਅਤੇ ਸਕੂਲ ਸਟਾਫ਼।

  LEAVE A REPLY

  Please enter your comment!
  Please enter your name here