ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)
ਸੁਲਤਾਨਪੁਰ ਲੋਧੀ ਦੇ ਹੋਟਲ ਗ੍ਰੈੰਡ ਕਿੰਗ ਦੇ ਮਾਲਿਕ ਨੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਗੁੰਡਾਗਰਦੀ ਦੇ ਆਰੋਪ ਲਗਾਏ ਹਨ ਹੋਟਲ ਮਾਲਿਕ ਸੁਖਦੇਵ ਸਿੰਘ ਮੁਤਾਬਕ ਉਹਨਾਂ ਦਾ ਹੋਟਲ ਜੋ ਸੁਲਤਾਨਪੁਰ ਲੋਧੀ ਵਿੱਚ ਹੈ ਦਾ ਪਿਛਲੇ ਪਾਸੇ ਵੇਈ ਸਾਇਡ ਤੇ ਇੱਕ ਦਰਵਾਜ਼ਾ ਹੈ ਜਿਸ ਨੂੰ ਬੀਤੇ ਦਿਨੀਂ ਸੰਤ ਸੀਚੇਵਾਲ ਦੇ ਸੇਵਾਦਾਰਾਂ ਵਲੋਂ ਗੁੰਡਾਗਰਦੀ ਕਰਦੇ ਬੰਦ ਕਰ ਦਿੱਤਾ ਗਿਆ ਜਦਕਿ ਉਹਨਾਂ ਆਪਣੇ ਹੋਟਲ ਦੇ ਪਿਛਲੇ ਪਾਸੇ ਮਾਲਕੀ ਜਗਾ ਛੱਡੀ ਹੋਈ ਹੈ ਪਰ ਸੰਤ ਸੀਚੇਵਾਲ ਦੇ ਸੇਵਾਦਾਰ ਬਿਨਾ ਵਜਾ ਉਹਨਾਂ ਨੂੰ ਪਰੇਸ਼ਾਨ ਕਰ ਰਿਹੇ ਹਨ।
ਸੁਲਤਾਨਪੁਰ ਲੋਧੀ ਵਿੱਚ ਇੱਕ ਪ੍ਰੈਸ ਵਾਰਤਾ ਦੌਰਾਨ ਹੋਟਲ ਮਾਲਿਕ ਸੁਖਦੇਵ ਸਿੰਘ ਨੇ ਕਿਹਾ ਉਹ ਕਈ ਵਾਰ ਸੰਤ ਸੀਚੇਵਾਲ ਨੂੰ ਵੀ ਸੇਵਾਦਾਰਾਂ ਵੱਲੋ ਪਰੇਸਾਨ ਕੀਤੇ ਜਾਣ ਸੰਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਇਸਦੇ ਬਾਵਜੂਦ ਸੇਵਾਦਾਰ ਫਿਰ ਵੀ ਨਹੀਂ ਹਟੇ ਤੇ ਬੀਤੇ ਕਲ ਫਿਰ ਉਹਨਾਂ ਦੇ ਦਰਵਾਜ਼ੇ ਨੂੰ ਵਿਲਡਿਗ ਸੈਂਟ ਨਾਲ ਵਿਲਡ ਕਰ ਬੰਦ ਕਰ ਦਿੱਤਾ ਗਿਆ।