ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੰਕਲਪ ਲਿਆ

  0
  139

  ਮਾਹਿਲਪੁਰ (ਸੇਖੋਂ )- ਖੇਤਰ ਦੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਮੋਨਿਕਾ ਮਹਾਜਨ ਦੀ ਅਗਵਾਈ ਹੇਠ ਅੱਜ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਕਲਪ ਲਿਆ । ਇਸ ਮੌਕੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਦੀਵਾਲੀ ਦਾ ਤਿਉਹਾਰ ਪਟਾਖਿਆਂ ਦੀ ਥਾਂ ਰੁੱਖ ਲਗਾ ਕੇ ਅਤੇ ਦੀਵੇ ਜਗਾ ਕੇ ਮਨਾਉਣ ਦਾ ਅਹਿਦ ਲਿਆ। ਪ੍ਰਿੰਸੀਪਲ ਮੋਨਿਕਾ ਮਹਾਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੀਵਾਲੀ ਭਾਰਤ ਦਾ ਪਵਿੱਤਰ ਤਿਉਹਾਰ ਹੈ ਪਰ ਅੱਜ ਕੱਲ• ਦੇ ਸਮੇਂ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇਸ ਤਿਉਹਾਰ ਨੂੰ ਪਟਾਖਿਆਂ ਅਤੇ ਆਤਿਸ਼ਬਾਜ਼ੀਆਂ ਚਲਾ ਕੇ ਮਨਾਉਣ ਦੀ ਥਾਂ ਦੀਵੇ ਜਗਾ ਕੇ ਅਤੇ ਵਾਤਾਵਰਣ ਸੰਭਾਲ ਦੇ ਕੰਮ ਕਰ ਕੇ ਮਨਾਉਣ ਦੀ ਲੋੜ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੀ ਗਰਾਉਂਡ ਵਿਚ ਦੀਵੇ ਅਤੇ ਦੀਵਾਲੀ ਦੇ ਪ੍ਰਤੀਕ ਵਜੋਂ ਮਨੁੱਖੀ ਲੜੀ ਬਣਾਈ। ਆਸ਼ਾ ਕੇਂਦਰ ਹੁਸ਼ਿਆਰਪੁਰ ਦੇ ਚੁਣੌਤੀਗ੍ਰਸਤ ਵਿਦਿਆਰਥੀਆਂ ਵਲੋਂ ਹੱਥਾਂ ਨਾਲ ਤਿਆਰ ਕੀਤੇ ਦੀਵੇ ਅਤੇ ਰੌਸ਼ਨੀ ਦੇ ਹੋਰ ਮਾਧਿਅਮਾਂ ਦੀ ਵਿਕਰੀ ਪ੍ਰਦਰਸ਼ਨੀ ਲਗਾਈ ਗਈ ਜਿੱਥੋਂ ਵਿਦਿਆਰਥੀਆਂ ਨੇ ਖਰੀਦਦਾਰੀ ਕੀਤੀ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।

  LEAVE A REPLY

  Please enter your comment!
  Please enter your name here