ਗੜ੍ਹਸ਼ੰਕਰ (ਸੇਖੋਂ )- ਸਥਾਨਕ ਦੋਆਬਾ ਸਾਹਿਤ ਸਭਾ ਦੇ ਸਰਗਮਰ ਅਹੁਦੇਦਾਰ ਸੰਤੋਖ ਸਿੰਘ ਵੀਰ ਵਲੋਂ ਲਿਖੀ ਧਾਰਮਿਕ ਪੁਸਤਕ’ਗੁਰੁ ਸਿੱਖੀ ਦੀ ਏਹ ਨਿਸਾਣੀ’ ਰਿਲੀਜ਼ ਕਰਨ ਸਬੰਧੀ ਇਕ ਸਾਹਿਤਕ ਸਮਾਰੋਹ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਗ਼ਜ਼ਲਗੋ ਸੁਰਿੰਦਰ ਸਿੰਘ ਸੀਹਰਾ,ਰੇਸ਼ਮ ਚਿੱਤਰਕਾਰ,ਸੰਤੋਖ ਸਿੰਘ ਵੀਰ ਨੇ ਕੀਤੀ। ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਨੇ ਸੰਤੋਖ ਸਿੰਘ ਵੀਰ ਦੀ ਇਸ ਕਿਤਾਬ ਅਤੇ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਸੰਤੋਖ ਸਿੰਘ ਵੀਰ ਵਲੋਂ ਲਿਖੀ ਇਸ ਕਿਤਾਬ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਾਇਰ ਸੁਰਿੰਦਰ ਸਿੰਘ ਸੀਹਰਾ ਨੇ ਕਿਹਾ ਕਿ ਇਹ ਕਿਤਾਬ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ‘ਤੇ ਪਾਠਕਾਂ ਲਈ ਉਨ•ਾਂ ਦੀਆਂ ਸਿੱਖਿਆਵਾਂ ਨੂੰ ਸਰਲ ਢੰਗ ਨਾਲ ਪ੍ਰਸਤੁਤ ਕਰਦੀ ਹੈ। ਇਸ ਮੌਕੇ ਸੰਤੋਖ ਸਿੰਘ ਵੀਰ ਨੇ ਕਿਤਾਬ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਸਮਾਰੋਹ ਮੌਕੇ ਪ੍ਰੋ ਰਜਿੰਦਰ ਸਿੰਘ,ਅਮਰੀਕ ਹਮਰਾਜ਼,ਪ੍ਰੋ ਜੇ ਬੀ ਸੇਖੋਂ,ਓਮ ਪ੍ਰਕਾਸ਼ ਜ਼ਖ਼ਮੀ,ਜੋਗਾ ਸਿੰਘ,ਤਾਰਾ ਸਿੰਘ ਚੇੜਾ,ਅਵਤਾਰ ਸਿੰਘ ਸੰਧੂ,ਰਣਜੀਤ ਪੋਸੀ,ਗੁਰਦੀਪ ਕੋਮਲ ਆਦਿ ਨੇ ਆਪਣੇ ਵਿਚਾਰ ਰੱਖੇ। ਅਮਰੀਕ ਹਮਰਾਜ਼ ਨੇ ਧੰਨਵਾਦੀ ਸ਼ਬਦ ਕਹੇ ਅਤੇ ਸਮੁੱਚੀ ਕਾਰਵਾਈ ਅਵਤਾਰ ਸਿੰਘ ਸੰਧੂ ਨੇ ਚਲਾਈ।
ਕੈਪਸ਼ਨ- ਸੰਤੋਖ ਸਿੰਘ ਵੀਰ ਵਲੋਂ ਲਿਖੀ ਪੁਸਤਕ ‘ਗੁਰੁ ਸਿੱਖੀ ਦੀ ਏਹ ਨਿਸਾਣੀ’ ਰਿਲੀਜ਼ ਕਰਦੇ ਸਾਹਿਤਕਾਰ।