ਸਿਹਤ ਵਿਭਾਗ ਵੱਲੋ ਤੰਬਾਕੂ ਨਸ਼ੇ ਦੇ ਵਿਰੁੱਧ ਅਭਿਆਨ, ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

    0
    182

    ਹੁਸ਼ਿਆਰਪਰ (ਸ਼ਾਨੇ ) ਸਿਹਤ ਵਿਭਾਗ ਪੰਜਾਬ ਵੱਲੋ ਤੰਬਾਕੂ ਨੋਸ਼ੀ ਦੇ ਵਿਰੁੱਧ ਅਭਿਆਨ ਨੂੰ ਅੱਗੇ ਤੋਰਦੇ ਹੋਏ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਵੱਲੋ ਗਠਿਤ ਟੀਮ ਨੇ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਇਲਾrਕਿਆਂ ਵਿੱਚ ਤੰਬਾਕੂ ਵਿਰੋਧੀ ਕਨੂੰਨ ਦੀ ਉਲੰਘਣਾ ਕਰਨ ਵਾਲਿਆ ਦੇ ਵੱਖ ਵੱਖ ਧਰਾਵਾਂ ਤਹਿਤ ਚਲਾਣ ਕੱਟੇ । ਡਾ . ਜਸਵੀਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਨੇ ਇਸ ਸਬੰਧੀ ਦੱਸਿਆ ਕਿ ਤੰਬਾਕੂ ਕੰਟਰੋਲ ਸਬੰਧੀ ਦੱਸਿਆ ਕਿ ਤੰਬਾਕੂ ਕੰਟਰੋਲ ਸੈਲ ਨੂੰ ਹਦਾਇਤ ਕੀਤੀ ਗਈ ਹੈ ਕਿ ਤੰਬਾਕੂ ਵਿਰੋਧੀ ਕਨੂੰਨਾ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ।
    ਡਾ. ਸੁਨੀਲ ਅਹੀਰ ਜਿਲਾ ਤੰਬਾਕੂ ਕੰਟਰੋਲ ਅਫਸਰ ਹੁਸ਼ਿਆਰਪੁਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਸਖਤ ਦਿਸਾਂ ਨਿਰਦੇਸ਼ਾ ਉਪਰ ਅਮਲ ਕਰਦੇ ਹੋਏ ਸ਼ਹਿਰ ਵਿੱਚ ਭੰਗੀ ਚੋ ਰੋਡ , ਮਾਲ ਰੋਡ , ਚਿੰਤਪੁਰਨੀ ਰੋਡ ਸ਼ਤਿਹਰੀ ਰੋਡ ਫਤਿਹਗੜ੍ਹ ਰੋਡ ਇਲਾਕਿਆ ਵਿੱਚ ਛਾਪੇਮਾਰੀ ਕਰਕੇ ਕੋਟਪਾ ਦੀਆ ਧਰਾਵਾਂ ਦੌਰਾਨ 34 ਚਲਾਣ ਕੱਟੇ ਗਏ ਅਤੇ 6200 ਰੁਪਏ ਜੁਰਮਾਨੇ ਵੱਜੋ ਵਸੂਲ ਪਾਏ ਗਏ । ਚਾਲਣ ਕੱਟਣ ਦੇ ਨਾਲ ਨਾਲ ਉਹਨਾਂ ਵਿਅਕਤੀਆਂ ਕੋਟਪਾ ਕਨੂੰਨ ਅਤੇ ਤੰਬਾਕੂ ਤੋ ਹੋਣ ਵਾਲੀਆ ਬਿਮਾਰੀਆਂ ਸਬੰਧੀ ਮੁੱਢਲੀ ਜਾਣਕਾਰੀ ਮੁਹੀਆ ਕਰਵਾਈ ਗਈ ।
    ਡਾ . ਅਹੀਰ ਨੇ ਦੱਸਿਆ ਪੰਜਾਬ ਅੰਦਰ ਮੁਕਾਬਲੇ 2018 ਤੇ 19 ਦੋਰਾਨ ਚਬਾਉੰਣ ਵਾਲੇ ਤੰਬਾਕੂ ਦੀ ਵਰਤੋ ਵਿੱਚ ਵਾਧਾ ਹੋਇਆ ਜੀ ਜੋ ਕਿ ਮੰਦ ਭਾਗਾ ਹੈ. । ਪਹਿਲਾ ਨਾਲੋ ਪੰਜਾਬ ਵਿੱਚ ਸਿਗਰੇਟ ਤੇ ਬੀੜੀ ਦੀ ਵਰਤੋ ਵਿੱਚ ਘਾਟਾ ਦਰਜ ਕੀਤਾ ਗਿਆ ਹੈ । ਇਹ ਸਰਵੇ ਪੀ. ਜੀ. ਆਈ. ਚੰਡੀਗ੍ਵੜ ਦੀਆਂ ਟੀਮਾਂ ਵੱਲੋ ਕੀਤਾ ਗਿਆ ਹੈ । ਚਬਾਉਣ ਵਾਲੇ ਤੰਬਾਕੂ ਦੀ ਵਰਤੋ ਵਿੱਚ ਵਾਧੇ ਦਾ ਕਾਰਨ ਹੈ । ਦੇਸ਼ ਦੇ ਦੂਸਰੇ ਸੂਬਿਆ ਤੋ ਆਉਣ ਵਾਲੇ ਸ਼ਰਨਾਰਥੀਆ ਵਿੱਚ ਵਾਧਾ ਹੋ ਸਕਦਾ ਹੈ । ਇਹਨਾਂ ਇਲਾਕਿਆ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤਾ ਕਿ ਤੰਬਾਕੂ ਨੋਸ਼ੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਠੱਲ ਪਾਈ ਜਾਵੇ । ਤੰਬਾਕੀ ਨੋਸ਼ੀ ਦੁਨੀਆ ਦੇ ਅੰਦਰ ਸਭ ਤੋ ਪੁਰਾਤਨ ਵਸਤੂ ਹੈ, ਜਿਸ ਦੀ ਵਰਤੋ ਨੂੰ ਰੋਕ ਕਿ ਲੱਖਾਂ ਜਿੰਦਗੀਆਂ ਬਚਾਈਆ ਜਾ ਸਕਦੀਆ ਹਨ । ਇਸ ਮੋਕੇ ਟੀਮ ਵਿਚ ਸੰਜੀਵ ਠਾਕਰ ਹੈਲਥ , ਵਿਸ਼ਾਲ ਪੁਰੀ ਆਦਿ ਹਾਜਰ ਸਨ ।

    LEAVE A REPLY

    Please enter your comment!
    Please enter your name here