ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਚਾਈਲਡ ਹੈਲਥ ਆਈ. ਪੀ. ਸੀ. ਵਰਕਸ਼ਾਪ ਦਾ ਅਯੋਜਨ

    0
    174

    ਹੁਸ਼ਿਆਰਪੁਰ (ਸ਼ਾਨੇ ) ਸਿਹਤ ਵਿਭਾਗ ਵਲੋਂ ਆਈ. ਈ. ਸੀ. ਗਤੀ ਵਿਧੀਆਂ ਅਧੀਨ ਬੱਚਿਆਂ ਦੀ ਸਿਹਤ ਸੰਬਧੀ ਇੰਟਰ ਪਰਸਨਲ ਸੰਚਾਰ ਵਰਕਸ਼ਾਪ ਸਿਖਲਾਈ ਕੇਦਰ ਵਿਖੇ ਕਰਵਾਈ ਗਈ Iਇਸ ਵਰਕਸ਼ਾਪ ਵਿੱਚ ਸੀ. ਜੇ. ਐਮ. ਕਮ- ਸੈਕਟਰੀ ਜਿਲ੍ਹਾਂ ਲੀਗਲ ਸਰਵਿਸ ਅਥਾਰਿਟੀ ਸੁਚੇਤਾਂ ਅਸ਼ੀਸ਼ ਦੇਵ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਵਰਕਸ਼ਾਪ ਦੀ ਸ਼ੁਰੂਆਤ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਵਲੋਂ ਮੁੱਖ ਮਹਿਮਾਨ ਅਤੇ ਹਾਜਰ ਅਧਿਕਾਰੀਆਂ ਦੇ ਸਵਾਗਤ ਨਾਲ ਕਰਦੇ ਹੋਏ ਦੱਸਿਆ ਕਿ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਜੱਚਾ ਬੱਚਾ ਸਿਹਤ ਸੇਵਾਵਾਂ ਅਤੇ ਨਵ ਜਾਤ ਤੋ ਲੈ ਕੈ ਪੰਜ ਸਾਲ ਦੀਆਂ ਲੜਕੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁੱਫਤ ਇਲਾਜ ਕੀਤਾ ਜਾਦਾ ਹੈ । ਵਰਕਸ਼ਾਪ ਵਿੱਚ ਹਾਜਰ ਮੈਬਰਾਂ ਨੂੰ ਸਬੋਧਨ ਕਰਦਿਆ ਸੀ. ਜੇ. ਐਮ. ਨੇ ਕਿਹਾ ਕਿ ਵਿਗਿਆਨ ਦੀ ਤਰੱਕੀ ਅਤੇ ਲੜਕੇ ਦੀ ਚਾਹਤ ਕਾਰਨ ਲਿੰਗ ਅਨੁਪਾਤ ਵਿੱਚ ਘੱਟ ਰਹੀ ਦਰ ਚਿੰਤਾਂ ਦਾ ਵਿਸ਼ਾ ਹੈ, ਅਤੇ ਇਸ ਦੀ ਗੰਭੀਰਤਾਂ ਨੂੰ ਮੱਦੇ ਨਜਰ ਸਰਕਾਰ ਵੱਲੋ ਪੀ. ਸੀ. ਐਡ. ਪੀ. ਐਨ. ਡੀ. ਐਕਟ. ਅਤੇ ਐਮ. ਟੀ. ਪੀ .ਐਕਟ ਦੇ ਲਾਗੂ ਹੋਣ ਨਾਲ ਲਿੰਗ ਨਿਰਧਾਰਨ ਟੈਸਟ ਅਤੇ ਭਰੂਣ ਹੱਤਿਆ ਰੋਕਣ ਲਈ ਬਹੁਤ ਕਾਰਗਰ ਹੋਏ ਹਨ । ਦਾਜ ਪ੍ਰਥਾਂ ਅਤੇ ਸਮਾਜ ਵਿੱਚ ਲੜਕੀਆਂ ਲਈ ਅਣ-ਅਸੁਰੱਖਿਅਤ ਮਹੌਲ ਵੀ ਸਮਾਜ ਨੂੰ ਲੜਕਿਆਂ ਦੀ ਪਦਾਇਸ ਤੋ ਰੋਕਦਾ ਹੈ , ਜਿਸ ਲਈ ਸਾਨੂੰ ਆਪਣੀਆਂ ਬੇਟੀਆਂ ਨੂੰ ਪੜ੍ਹਾਂ ਲਿਖਾ ਕੇ ਆਤਮਨਿਰਭਰ ਅਤੇ ਮਜਬੂਤ ਬਣਾਉਣਾ ਚਹੀਦਾ ਹੈ ਅਤੇ ਦਾਜ ਪ੍ਰਥਾਂ ਦੀ ਬੁਰਾਈ ਨੂੰ ਖਤਮ ਕਰਨਾ ਚਹੀਦਾ ਹੈ । ਉਹਨਾਂ ਸਿਹਤ ਅਧਿਆਕਾਰੀਆਂ ਨੂੰ ਮੈਡੀਕਲ ਸਟੋਰਾਂ ਤੇ ਐਮ. ਟੀ. ਪੀ. ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸਮਰੱਥ ਮੈਡੀਕਲ ਪ੍ਰੈਕਟੀਸ਼ਨਰ ਦੀ ਸਲਾਹ ਤੇ ਦੇਣ ਅਤੇ ਦਵਾਈਆਂ ਦਾ ਰਿਕਾਰਡ ਮੈਨਟੇਨ ਕਰਨ ਲਈ ਕੰਮ ਕਰਨ ਲਈ ਲਈ ਵੀ ਸੁਜਾਹ ਦਿੱਤਾ ਤਾਂ ਜੋ ਇਹਨਾਂ ਦਵਾਈਆਂ ਦਾ ਗਲਤ ਇਸਤੇਮਾਲ ਨਾ ਹੋ ਸਕੇ ।

    ਡਾ ਬਲਦੇਵ ਸਿੰਘ ਕਾਰਜਕਾਰੀ ਜਿਲਾਂ ਪਰਿਵਾਰ ਭਲਾਈ ਅਫਸਰ ਵੱਲੋ ਜੱਚਾ ਬੱਚਾਂ ਸਿਹਤ ਸੇਵਾਵਾਂ ਤਹਿਤ ਵੱਖ ਵੱਖ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੋਕੇ ਡਾ ਜੀ. ਐਸ. ਕਪੂਰ ਜਿਲਾਂ ਟੀਕਾਕਰਨ ਅਫਸਰ ਨੇ ਟੀਕਾਕਰਨ ਸੇਵਾਵਾਂ ਅਤੇ ਜੱਚਾ ਬੱਚਾਂ ਮੌਤ ਦਰ ਨੂੰ ਰਿਵੀਉ ਕਰਨ ਬਾਰੇ ਦੱਸਦਿਆ ਕਿਹਾ ਕਿ ਹਰੇਕ ਗਰਭਵਤੀ ਔਰਤ ਦਾ ਜਣੇਪਾ ਸੰਸਥਾਂ ਵਿੱਚ ਹੀ ਕਰਵਿਆ ਜਾਵੇ ਅਤੇ ਘਰ ਵਿੱਚ ਹੋਣ ਵਾਲੇ ਜਣੇਪੇ ਨੂੰ ਰੋਕਿਆ ਜਾਵੇ । ਇਸ ਵਰਕਸ਼ਾਪ ਵਿੱਚ ਪੀ. ਐਨ. ਡੀ. ਟੀ. ਕੁਆਡੀਨੇਟਰ ਅਭੈ ਮੋਹਨ ਨੇ ਪੀ. ਐਨ. ਡੀ. ਟੀ. ਐਕਟ ਬਾਰੇ ਜਾਣਕਾਰੀ ਦਿੱਤੀ । ਇਸ ਵਰਕਸ਼ਾਪ ਵਿੱਚ ਜਿਲ੍ਹਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਵੀ ਆਪਣੇ ਵਿਚਾਰ ਰੱਖੇ । ਇਸ ਵਰਕਸ਼ਾਪ ਵਿੱਚ ਬੇਟੀ ਬਚਾਉ , ਅਤੇ ਵੱਖ ਸਿਹਤ ਸਕੀਮਾਂ ਨੂੰ ਦਰਸਾਉਦੀ ਇਕ ਪ੍ਰਭਾਵਸ਼ਾਲੀ ਨੁਮਾਇਸ਼ ਜਿਸਵਿੱਚ ਨਰਸਿੰਗ ਸਕੂਲ ਦੇ ਵਿਦਿਆਰਥਣਾਂ ਵੱਲੋ ਪੋਸਟਰ ਵੀ ਡਿਸਪਲੇਅ ਕੀਤੇ ਗਏ ਸਨ । ਅੱਜ ਦੀ ਇਸ ਵਰਕਸ਼ਾਪ ਵਿੱਚ ਜਿਲੇ ਦੇ ਸਮੂਹ ਐਸ ਐਮ ਉ . , ਨੋਡਲ ਅਫਸਰ , ਬੀ. ਈ. ਈ. , ਐਲ. ਐਚ .ਵੀ. , ਸ਼ਹਿਰੀ ਸਿਹਤ ਸੰਸਥਾਵਾਂ ਦਾ ਸਟਾਫ ਸਕੈਨ ਸੈਟਰ ਦੇ ਮਾਲਕ ਅਤੇ ਆਈ ਐਮ. ਏ. ਦੇ ਪ੍ਰਤੀਨਿਧੀ ਹਾਜਰ ਹੋਏ ।

    5 Attachments

    LEAVE A REPLY

    Please enter your comment!
    Please enter your name here