ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਡੈਟਲ ਪੰਦਰਵਾੜੇ ਦੀ ਸ਼ੁਰੂਆਤ

    0
    181

    ਹੁਸ਼ਿਆਰਪੁਰ (ਸ਼ਾਨੇ ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਹੁਸਿਆਰਪੁਰ ਵਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੇ ਬਚਾਅ ਤੇ ਇਲਾਜ ਸਬੰਧੀ ਅੱਜ ਮਿਤੀ 16-11-19 ਲੈ ਕੇ 30.11,19 ਤੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ , ਡਿਪਟੀ ਡਇਰੈਕਟਰ ਡੈਟਲ ਡਾ. ਗੁਲਵਿੰਦਰ ਸਿੰਘ ,ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ , ਐਸਐਮਓ ਡਾ. ਬਲਦੇਵ ਸਿੰਘ ਵਲੋਂ ਸ਼ੁਰੂਆਤ ਕੀਤੀ ਗਈ । ਇਸ ਮੋਕੇ ਡਾ. ਐਸਐਮਓ ਡਾ. ਬਲਦੇਵ ਸਿੰਘ , ਡਾ. ਨਵਨੀਤ ਕੌਰ , ਡਾ ਬਲਜੀਤ ਕੌਰ , ਡਾ. ਸਨਮ ਸੰਧੂ ਹਾਜ਼ਰ ਸਨ ।
    ਸੁਰੂਆਤੀ ਮੌਕੇ ਤੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਇਹ ਪੰਦਰਵਾੜਾ ਸਿਵਲ ਹਸਪਤਾਲ ਹੁਸ਼ਿਆਰਪੁਰ , ਐਸ. ਡੀ. ਐਚ. ਦਸੂਹਾਂ , ਮੁਕੇਰੀਆਂ , ਗੜ੍ਹਸ਼ੰਕਰ , ਸੀ. ਐਚ. ਸੀ. ਟਾਂਡਾ , ਚੱਕੋਵਾਲ, ਸਾਮ ਚੋਰਾਸ਼ੀ ਤੇ ਮਾਹਿਲਪੁਰ ਵਿਖੇ ਮਨਾਇਆ ਜਾ ਰਿਹਾ ਹੈ । ਇਸ ਮੋਕੇ ਜਿਲਾਂ ਡਾ ਗੁਲਵਿੰਦਰ ਨੇ ਦੱਸਿਆ ਕਿ ਡੈਟਲ ਸਿਹਤ ਪੰਦਰਵਾੜੇ ਦੇ ਦੋਰਾਨ ਜਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਅਤੇ ਬਚਾਅ ਸਬੰਧੀ ਜਾਗਰੂਕ ਕੈਪ ਲਗਾਏ ਜਾਣਗੇ ਇਸ ਤੋ ਇਲਾਵਾਂ ਦੰਦਾਂ ਦਾ ਮੁੱਫਤ ਚੈਕਅਪ ਅਤੇ ਲੋੜਵੰਦ ਮਰੀਜਾਂ ਨੂੰ ਮੁੱਫਤ ਡੈਚਰ ਦਿਂਤੇ ਜਾਣਗੇ । ਉਹਨਾਂ ਦੱਸਿਆ ਕਿ ਪੰਦਰਵਾੜੇ ਦੋਰਾਨ ਮਰੀਜਾਂ ਦੇ ਦੰਦਾਂ ਦੀ ਜਾਂਚ , ਦੰਦਾਂ ਦੀ ਫਿਲਿੰਗ , ਟੁੱਟੇ ਭੱਜੇ ਦੰਦਾਂ ਦੀ ਰਿਪੇਅਰ , ਖਰਾਬ ਦੰਦਾਂ ਨੂੰ ਕੱਢਣਾ , ਦੰਦਾਂ ਦੀ ਸਾਫ ਸਫਾਈ , ਆਰ ਸੀ ਟੀ ਅਤੇ ਮਸੂੜਿਆਂ ਦੀ ਬਿਮਾਰੀਆਂ ਦਾ ਇਲਾਜ ਸਿਹਤ ਕੇਦਰਾਂ ਵਿਖੇ ਮੁਫਤ ਕੀਤਾ ਜਾਵੇਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਦੁਆਰਾ ਬੱਚਿਆਂ ਦੇ ਦੰਦਾ ਦਾ ਜਾਂਚ , ਬੁਰਸ਼ ਕਰਨ ਦੀ ਸਹੀ ਵਿਧੀ ਬਾਰੇ ਜਾਗਰੂਕ ਕੀਤਾ ਜਾਵੇਗਾਂ ਅਤੇ ਲੋੜਬੰਦ ਬੱਚਿਆਂ ਨੂੰ ਟੂਥਬੁਰਸ਼ ਵੀ ਦਿੱਤੇ ਜਾਣਗੇ ।
    ਇਸ ਮੌਕੇ ਨਵਨੀਤ ਨੇ ਦੱਸਿਆ ਕਿ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤ ਮੰਦ ਦੰਦ ਹੋਣੇ ਚਹੀਦੇ ਹਨ । ਸਾਨੂੰ ਦੰਦਾਂ ਦੀ ਸਰੀਰ ਦੇ ਬਾਕੀ ਅੰਗਾਂ ਵਾਗ ਦੇਖਭਾਲ ਕਰਨੀ ਚਹੀਦੀ ਹੈ । ਇਸ ਮੇਕੇ ਉਹਨਾਂ ਸਿਹਤ ਮੰਦ ਦੰਦਾਂ ਲਈ ਮਿਠਆਈਆਂ ,ਪੇਸਟਰੀ , ਚੋਕਲੇਟ , ਮਿੱਠੇ ਸਰਬਤ ਆਦਿ ਦੀ ਵਰਤੋ ਘੱਟ ਕਰਨੀ ਚਹੀਦੀ ਹੈ , ਦੰਦਾਂ ਦੀ ਮਜਬੂਤੀ ਲਈ ਆਮਲਾ, ਸੰਤਰਾਂ ,ਨਿੰਬੂ, ਅਮਰੂਦ, ਗੰਨਾਂ , ਪੂੰਗਰੇ ਹੋਏ ਛੋਲੇ ਅਤੇ ਟਮਾਟਰ ਆਦਿ ਦੀ ਵਰਤੋ ਕਰਨੀ ਚਹੀਦੀ ਹੈ , ਕਿਉ ਜੋ ਇਹਨਾਂ ਵਿੱਚ ਵਿਟਾਮਿਨ ਹੁੰਦੇ ਹਨ ਜੋ ਮੂਸੜਿਆ ਲਈ ਜਰੂਰੀ ਹੁੰਦੇ ਹਨ । ਦੰਦਾਂ ਦੀ ਸਿਹਤ ਸੰਭਾਲ ਅਤੇ ਖਾਂਣ ਪੀਣ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਸਵੇਰੇ ਅਤੇ ਰਾਤ ਨੂੰ ਸਾਉਣ ਤੋਂ ਪਹਿਲਾ ਦਿਨ ਵਿੱਚ ਦੋ ਬੁਰਸ਼ ਕਰਨਾ ਚਾਹੀਦਾ ਹੈ । ਉਹਨਾੰ ਕਿਹਾ ਕਿ ਜੇਕਰ ਦੰਦਾ ਦੀ ਸਹੀ ਦੇਖ ਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰਾਂ ਦੀ ਬਿਮਾਰੀਆਂ ਲੱਗ ਜਾਦੀਆਂ ਹਨ ।

    LEAVE A REPLY

    Please enter your comment!
    Please enter your name here