ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ ਵੱਖ ਜਿੰਮਾਂ ਤੇ ਛਾਪੇਮਾਰੀ , ਸਪਲੀਮੈਟ ਪ੍ਰੋਟੀਨ ਅਤੇ ਐਨਰਜੀ ਡਰਿੰਕ ਸੈਪਲ ਲਏ

  0
  158

  ਹੁਸਿਆਰਪੁਰ ( ਸ਼ਾਨੇ ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤਮੰਦ ਤੇ ਮਿਆਰੀ ਖਾਦ ਪਦਾਰਥ ਉਪਲੱਬਦ ਕਰਾਉਣਾ ਯਕੀਨੀ ਬਣਾਉਣ ਹਿੱਤ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸਾਂ ਨਿਰਦੇਸ਼ ਅਨੁਸਾਰ ਡਰੱਗ ਅਤੇ ਫੂਡ ਸੇਫਟੀ ਟੀਮ ਵੱਲੋ ਘੱਟੀਆਂ ਦਰਜੇ ਦੇ ਫੂਡ ਸਪਲੀਮੈਟ ਨਾਲ ਜਨਤਾ ਦੀ ਸਿਹਤ ਨੂੰ ਹੋ ਰਹੇ ਨੁਕਸਾਨ ਤੋ ਬਚਾਉਣ ਲਈ ਵਿੰਡੀ ਗਈ ਮੁਹਿੰਮ ਤਹਿਤ ਜਿਲਾ ਸਿਹਤ ਅਫਸਰ ਡਾ . ਸੇਵਾ ਸਿੰਘ ਅਤੇ ਡਰੱਗ ਇੰਨਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਜਿਲੇ ਦੇ ਵੱਖ ਵੱਖ ਜਿੰਮ ਤੇ ਛਾਪੇਮਾਰੀ ਕਰਕੇ ਸਪਲੀਮੈਟ ਅਤੇ ਐਨਰਜੀ ਡਰਿੰਕ ਦੇ ਸੈਮਲ ਭਰੇ ਗਏ ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਵੱਲੋ ਦੱਸਿਆ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਜਿੰਮ ਤੇ ਰੇਡ ਕੀਤੀ ਗਈ ਸੀ ਤੇ ਸਾਡੀ ਜਾਣਕਾਰੀ ਵਿੱਚ ਅਇਆ ਸੀ ਕਿ ਦਿਨੇ ਦਿਨ ਨੌਜਵਾਨਾ ਵਿੱਚ ਬਾਡੀ ਬਣਾਉਣ ਦੀ ਹੋੜ ਲੱਗੀ ਹੋਈ ਤੇ ਹੈਥਲ ਕਲੱਬ , ਜਿੰਮ ਵਾਲੇ ਹੋਰ ਪ੍ਰਾਈਵੇਟ ਦਾਕਨਾਂ ਵਾਲੇ ਮੋਟਾ ਮੁਨਾਉਫਾ ਕਮਾਉਣ ਲਈ ਨੌਜਵਾਨਾ ਦੀ ਜਿੰਦਗੀ ਨਾਲ ਖੇਡ ਰਹੇ ਹਨ । ਇਸ ਮੋਕੇ ਉਹਨਾਂ ਦੱਸਿਆ ਕਿ ਘਟੀਆਂ ਪ੍ਰੋਡੈਕਟਾ ਵਿੱਚ ਐਨਾਬਿਲਕ ਸਟੀਰਾਈਡ ਵਰਤਿਆ ਜਾਦਾ ਹੈ ਜੋ ਨੋਜਵਾਨਾ ਦੀ ਸਿਹਤ ਤੇ ਬੁਰਾ ਅਸਰ ਪਾਉਦਾ ਹੈ ,ਤੇ ਨੋਜਵਾਨਾ ਨੂੰ ਮਿੱਠਾ ਜਹਿਰ ਦਿੱਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਕਈ ਜਿੰਮਾ ਦੇ ਸੈਮਲ ਲਏ ਹਨ ਤੇ ਉਹਨਾਂ ਨੂੰ ਚੰਡੀਗੜ ਲੈਬੋਰਟਰੀ ਵਿੱਚ ਭੇਜ ਦਿੱਤਾ ਹੈ । ਉਹਨਾਂ ਨੇ ਦੱਸਿਆ ਕਿ ਘਟੀਆਂ ਤੋ ਨਕਲੀ ਸਪਲੀਮੈਟ ਵੇਚਣ ਵਾਲਿਆ ਤੇ ਉਹਨਾ ਦੀ ਤਿਰਛੀ ਨਜਰ ਹੈ ਲੋਕਾਂ ਦੀ ਸਿਹਤ ਨਾਲ ਖਿਲਾਵੜ ਕਰਨ ਵਾਲੇ ਬਖਸੇ ਨਹੀ ਜਾਣਗੇ । ਕਿਉਕਿ ਜਦੋ ਅਸੀ ਐਕਸਿਸ ਪ੍ਰੋਟੀਨ ਲਵਾਗਾ ਤੇ ਸਾਡੀ ਕਿਡਨੀ ਤੇ ਲੀਵਰ ਨੂੰ ਜਿਆਦਾ ਫਕਸ਼ਨ ਕਰਨਾ ਪਵੇਗਾ ਤੇ ਜੂਰੀਆਂ ਵੱਧ ਜਾਦਾ ਹੈ ਜਿਸ ਨਾਲ ਕਿਡਨੀ ਤੇ ਲੀਵਰ ਖਰਾਬ ਹੋ ਜਾਦਾ ਹੈ । ਉਹਨਾ ਦੱਸਿਆ ਸਟੀਰਾਈਡ ਲੈਣ ਨਾਲ ਉਤਜਨਾ ਵੱਧ ਜਾਦੀ ਹੈ ਤੇ ਜਿਹਾੜਾ ਸਾਡੇ ਅੰਦਰੋ ਸਟੀਰਾਈਡ ਪੈਦਾ ਹੁੰਦਾ ਹੈ ਉਹ ਘੱਟ ਜਾਦਾ ਹੈ । ਜਿਹੜਾ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ ।

  ਇਸ ਮੋਕੇ ਡਰੱਗ ਇੰਨਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਕੀ ਸ਼ੱਕ ਨਹੀ ਕਿ ਜਿੰਮ ਲਗਾਉਣ ਵਾਸਤੇ ਪ੍ਰੋਟੀਨ ਦੀ ਜਰੂਰਤ ਹੁੰਦੀ ਹੈ ਪਰ ਡਾਈਟੀਸ਼ਨ ਦੀ ਸਲਾਹ ਤੋ ਬਗੈਰ ਕੋਈ ਵੀ ਪ੍ਰਟੀਨ ਲੈਣੀ ਚਾਹੀਦੀ ਹੈ ਕਿ ਮਸਲ ਬਾਉਣ ਲਈ ਫੂਡ ਸਪਲੀਮੈਟ ਕਿਸੇ ਤਰਾਂ ਦੇ ਵੀ ਡਾਕਟਰ ਜਾਂ ਸਪੋਰਸ ਡਾਈਟੀਸ਼ਨ ਦੀ ਸਲਾਹ ਤੋ ਬਗੈਰ ਨਹੀ ਲੈਣਾ ਚਹੀਦਾ । ਇਸ ਮੋਕੇ ਟੀਮ ਵਿੱਚ ਐਮ ਈ ਆਈ ਉ ਪਰਸ਼ੋਤਮ ਲਾਲ ਫੂਡ ਅਫਸਰ ਰਮਨ ਵਿਰਦੀ , ਰਾਮ ਲੁਭਾਇਆ, ਅਸ਼ੋਕ ਕੁਮਾਰ ਸਨ I
  ਇਸ ਮੌਕੇ ਤੇ ਡਾਈਟੀਸ਼ਨ ਡਾ ਪੂਜਾ ਗੋਇਲ ਪੀ ਐਚ ਡੀ ਨਾਲ ਗੱਲ ਕੀਤੀ ਤਾ ਉਹਨਾਂ ਦੱਸਿਆ ਬਿਨਾਂ ਡਾਇਟੀਸ਼ਨ ਦੀ ਸਲਾਹ ਤੋ ਵਗੈਰ ਬਿਲਕੁਲ ਵੀ ਪ੍ਰੋਟੀਨ ਨਹੀ ਲੈਣੀ ਚਾਹੀਦੀ ਤੇ ਜਿਆਦਾ ਕਰਕੇ ਸਾਨੂੰ ਨੈਚਰਲ ਪ੍ਰੋਟੀਨ ਹੀ ਲੈਣੀ ਚਾਹੀਦੇ ਹਨ ਕਿਉਕਿ ਸਪੋਰਟ ਵਾਲੇ ਨੋਜਾਵਾਨ ,ਮੁੰਡੇ ਕੁੜੀਆਂ ਨੂੰ ਐਥਲੈਟਿਕਨੀਡ ਵਾਸਤੇ ਜਿਆਦਾ ਐਨਰਜੀ ਦੀ ਜਰੂਰਤ ਹੈ ਤੇ ਸਾਨੂੰ ਨੈਚਰਲ ਪ੍ਰੋਟੀਨ ਚਿਕਨ , ਫਿਸ਼ , ਸੋਇਆ ਪਨੀਰ ,ਪਨੀਰ ਦੁੱਧ , ਅੰਡੇ ਆਦਿ ਵਰਤਣੇ ਚਹੀਦੀ ਹੈ । ਐਕਸਾਟਰਾ ਸਪਲੀਮੈਟ ਲੈਣ ਤੋ ਪਹਿਲਾ ਡਾਈਟੀਸ਼ਨ ਜਾਂ ਡਾਕਟਰ ਦੀ ਸਲਾਹ ਲੈਣੀ ਜਰੂਰੀ ਹੈ ਫੂਡ ਸੇਫਟੀ ਐਡ ਸੈਡਰਡ ਐਕਟ ਤਹਿਤ ਸਪਲੀਮੈਟ ਨੂੰ ਮੈਨੀਫੇਕਚਰ ਤੇ ਸਪਲਾਇਰ ਮਾਰਕੀਟ ਵਿੱਚ ਵੇਚਣਾ ਚਹੀਦਾ ਹੈ ਕਿ ਉਹ ਫੂਡ ਸੇਫਟੀ ਐਕਟ ਤਹਿਤ ਸਰਟੀਫੇਟ ਲੈਣ ਤੋ ਬਆਦ ਹੀ ਮਾਰਕੀਟ ਵਿੱਚ ਵੇਚੇ ।

  LEAVE A REPLY

  Please enter your comment!
  Please enter your name here