ਹੁਸ਼ਿਆਰਪੁਰ (ਸ਼ਾਨੇ ) ਰੂਟੀਨ ਟੀਕਾਕਰਣ ਸੇਵਾਵਾਂ ਵਿੱਚ ਇਕ ਟੈਟਨਸ ਡਿਪਥੀਰੀਆਂ ਵੈਕਸੀਨ ਦੀ ਸ਼ੁਰੂਆਤ ਮੌਕੇ ਤੇ ਜਿਲ੍ਹਾ ਹਸਪਤਾਲ ਵਿਖੇ ਇਸ ਦੀ ਸ਼ੁਰੂਆਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਮਤਾ ਦਿਵਸ ਦੇ ਮੌਕੇ ਤੇ ਕੀਤੀ ਗਈ ਇਸ ਮੌਕੇ ਤੇ ਡਾ ਗੁਰਦੀਪ ਸਿੰਘ ਕਪੂਰ ਜਿਲਾਂ ਟੀਕਾਕਰਨ ਅਫਸਰ , ਡਿਪਟੀ ਮੈਡੀਕਲ ਅਫਸਰ ਡਾ ਸਤਪਾਲ ਗੋਜਰਾਂ, ਡਾ ਵਿਨੋਧ ਸਰੀਨ ਐਸ. ਐਮ. ਓ . ਮਾਸ ਮਾਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਗੁਰਜੀਸ਼ ਕੋਰ , ਅਮਨਦੀਪ ਜਿਲਾ ਬੀ. ਸੀ. ਸੀ. , ਸੁਰਿੰਦਰ ਵਾਲੀਆ, ਹਰਿੰਦਰ ਕੌਰ ਸਿਵਲ ਹਸਪਤਾਲ ਹਾਜਰ ਸਨ ।
ਇਸ ਮੋਕੇ ਜਾਣਕਾਰੀ ਦਿੰਦੇ ਹੋਏ ਡਾ ਕਪੂਰ ਨੇ ਦੱਸਿਆ ਕਿ ਵੱਡੀ ਉਮਰ ਵਿੱਚ ਡਿਸਥੀਰੀਆਂ ਕੇਸਾਂ ਦੇ ਰਿਪੋਟ ਹੋਣ ਕਰਕੇ ਟੈਟਨਸ ਟਾਕਸਾਈਡ ਵੈਕਸੀਨ ਦੀ ਥਾਂ 10 ਸਾਲ ਤੇ 15 ਸਾਲ ਦੀ ਰੁਟੀਨ ਟੀਕਾਕਰਣ ਅਤੇ ਗਰਭਵਤੀ ਔਰਤਾਂ ਨੂੰ ਟੀ. ਡੀ. ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਅਤੇ ਬਾਕੀ ਟੀਕਾਕਰਣ ਸਡਿਉਲ ਪਹਿਲਾਂ ਦੀ ਤਰ੍ਹਾਂ ਹੋਵੇਗਾ । ਇਹ ਵੈਕਸੀਨ ਜਿਲੇ ਦੇ ਸਮੂਹ ਸਿਹਤ ਕੇਦਰਾਂ ਵਿੱਚ ਲਗਾਈ ਜਾਵੇਗੀ ।