ਹਸ਼ਿਆਰਪੁਰ ( ਸ਼ਾਨੇ ) ਸਿਹਤ ਵਿਭਾਗ ਵੱਲੋ ਜਾਰੀ ਤੰਬਾਕੂ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤੰਬਾਕੂ ਕੰਟਰੋਲ ਸੈਲ ਸਿਵਲ ਸਰਜਨ ਦਫਕਰ ਹੁਸ਼ਿਆਰਪੁਰ ਵੱਲੋ ਸ਼ਹਿਰ ਦੇ ਵੱਖ ਵੱਖ ਹਿਸਿਆ ਵਿੱਚ ਤੰਬਾਕੂ ਵਿਰੋਧੀ ਕਨੂੰਨਾ ਦੀ ਉਲੰਗਣਾ ਕਰਨ ਵਾਲੇ ਤੰਬਾਕੂ ਵਿਕਰੇਤਾਵਾਂ ਉਪਰ ਛਾਪੇਮਾਰੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਮਹੁਈਆਂ ਕਰਵਾਉਦੇ ਡਾ ਸੁਨੀਲ ਅਹੀਰ ਜਿਲਾਂ ਨੋਡਲ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸਕਾਇਤਾਂ ਮਿਲ ਰਹੀਆ ਹਨ ਕਿ ਸ਼ਹਿਰ ਵਿੱਚ ਵਿਦੇਸ਼ੀ ਬਰਾਡ ਤੰਬਾਕੂ ਵਿਕਰੇਤਾ ਵੱਲੋ ਵੇਚੇ ਜਾ ਰਹੇ ਹਨ ਇਸ ਗੈਰ ਕਨੂੰਨੀ ਉਤਪਾਦਿਕਾ ਵਿਰੁੱਧ ਛਾਪੇਮਾਰੀ ਵਾਸਤੇ ਸ਼ਪੈਸ਼ਲ ਟੀਮ ਦਾ ਗਠਿਨ ਕੀਤਾ ਹੈ । ਇਸ ਟੀਮ ਨੂੰ ਤੰਬਾਕੂ ਕੇਦਰਾਂ ਉਪਰ ਛਾਪੇਮਾਰੀ ਕੀਤੀ ਗਈ ਹੈ ਪਰ ਕਿਸੇ ਵੀ ਦੁਕਾਨ ਜਾ ਖੋਖੇ ਤੋ ਵਿਦੇਸ਼ੀ ਸਿਗਰਟ ਦੇ ਬਰਾਡ ਨਹੀ ਫੜੇ ਗਏ ਇਹ ਛਾਪੇਮਾਰੀ ਭਵਿੱਖ ਵਿੱਚ ਵੀ ਜਾਰੀ ਰਹੇਗੀ ।
ਜੇਕਰ ਕਿਸੇ ਤੰਬਾਕੂ ਵਿਕਰੇਤਾ ਪਾਸੋ ਇਹ ਬਰਾਡ ਪਾਏ ਗਏ ਤਾਂ ਵਿਭਾਗ ਵੱਲੋ ਕਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਗੈਰ ਕਨੂੰਨੀ ਉਤਪਾਦਿਕਾ ਵਿਰੁੱਧ ਕਾਰਵਾਈ ਕਰਨ ਵਾਸਤੇ ਐਕਸਾਈਜ ਅਤੇ ਟੈਕਸਸਨ ਵਿਭਾਗ ਨੂੰ ਆਪਣੇ ਕਨੂੰਨ ਤਹਿਤ ਛਾਪੇਮਾਰੀ ਕਰਨ ਵਾਸਤੇ ਸੂਚਿਤ ਕਰ ਦਿੱਤਾ ਗਿਆ ਹੈ । ਇਹ ਉਤਪਾਦਿਕ ਸਰਕਾਰੀ ਕਰ ਅਤੇ ਆਬਕਾਰੀ ਟੈਕਸ ਦੀ ਚੋਰੀ ਕਰਦੇ ਹਨ । ਇਹ ਛਾਪੇਮਾਰੀ ਸ਼ਹਿਰ ਦੇ ਵੱਖ ਵੱਖ ਹਿਸਿਆ ਕੀਤੀ ਗਈ ਤੇ 14 ਚਲਾਣ ਕੱਟੇ ਗਏ 2400 ਰੁਪਏ ਜੁਰਮਾਨਾ ਵਸੂਲਿਆ ਗਿਆ ਇਸ ਟੀਮ ਵਿੱਚ ਸੰਜੀਵ ਠਾਕਰ , ਵਿਸ਼ਾਲ ਪੁਰੀ ਯਸਪਾਲ ਹਾਜਰ ਸੀ ।