ਹੁਸ਼ਿਆਰਪੁਰ (ਸ਼ਾਨੇ ) ਵਿਸ਼ਵ ਸਤਨਪਾਨ ਹਫਤੇ ਸਬੰਧੀ ਅੱਜ ਸ਼ਹਿਰੀ ਮੁੱਢਲਾਂ ਸਿਹਤ ਕੇਦਰ ਅਸਲਾਮਬਾਦ ਦੇ ਕੈਲਾਸ਼ ਨਗਰ ਖੇਤਰ ਵਿੱਚ ਸਿਵਲ ਸਰਜਨ ਡਾ . ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਗੁਰਦੀਪ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸੈਮੀਨਾਰ ਆਗਨਬਾੜੀ ਵਿਭਾਗ ਨਾਲ ਸਾਝੇ ਤੋਰ ਤੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਸਬੋਧਨ ਕਰਦਿਆ ਹੇ ਡਾ ਕਪੂਰ ਨੇ ਕਿਹਾ ਬੱਚੇ ਨੂੰ ਤਰੁੰਤ ਮਾਂ ਦਾ ਪਹਿਲਾ ਗਾੜਾ ਪੀਲਾ ਦੁੱਧ ਪਿਲਾਉਣ ਬਹੁਤ ਜਰੂਰੀ ਹੈ , ਕਿਉਕਿ ਇਸ ਤੋ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ । ਉਹਨਾਂ ਕਿਹਾ ਕਿ ਨਵ ਜੰਮੇ ਬੱਚੇ ਨੂੰ ਇਕ ਘੰਟੇ ਦੇ ਅੰਦਰ- ਅੰਦਰ ਮਾਂ ਦਾ ਦੁੱਧ ਪਿਲਾ ਦੇਣਾ ਚਹੀਦਾ ਹੈ । ਮਾਂ ਦਾ ਦੁੱਧ ਬੱਚਿਆ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਲਾਭਦਿਕ ਹੁੰਦਾ ਹੈ ਪਹਿਲੇ 6 ਮਹੀਨੇ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । ਮਾਂ ਦੇ ਦੁੱਧ ਨਾਲ ਬੱਚੇ ਨੂੰ ਸਾਰੇ ਖੁਰਾਕੀ ਤੱਤ ਮਿਲ ਜਾਦੇ ਹਨ । 6 ਮਹੀਨੇ ਤੋ ਬਆਦ ਬੱਚਿਆ ਨੂੰ ਦਾਲ ਦਾ ਪਾਣੀ, ਖਿਚੜੀ ਦਲੀਆਂ ਆਦਿ ਦੇਣਾ ਚਹੀਦਾ ਹੈ । 2 ਸਾਲ ਦੀ ਉਮਰ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ ।
ਇਸ ਮੌਕੇ ਸ੍ਰੀਮਤੀ ਰਾਜ ਬਾਲਾ ਬਾਲ ਵਿਕਾਸ ਅਤੇ ਪ੍ਰਜੈਕਟ ਅਫਸਰ ਕਿਹਾ ਮਾਂ ਦਾ ਦੁੱਧ ਪੀਣ ਵਾਲੇ ਬੱਚਿਆ ਨੂੰ ਨਮੂਨੀਆਂ ਅਤੇ ਦਸਤ ਰੋਗ ਹੋਣ ਦਾ ਖਤਰਾਂ ਨਹੀ ਰਹਿੰਦਾ । ਇਸ ਮੋਕੇ ਮਾਸ ਮੀਡੀਆ ਅਫਸਰ ਨੇ ਵੀ ਬੇਟੀ ਬਚਾਉ ਬੇਟੀ ਪੜ੍ਰਾਓ ਅਤੇ ਸਤੰਲਿਤ ਖੁਰਾਕ ਬਾਰੇ ਜਾਣਕਾਰੀ ਦਿੱਤੀ । ਸ੍ਰੀਮਤੀ ਦਿਆ ਰਾਣੀ ਵੱਲੋ ਸਟੇਜ ਸਕੱਤਰ ਦੀ ਭਮਿਕ ਬਾਖੁਬੀ ਨਿਭਾਈ ਸੈਮੀਨਰ ਵਿੱਚ ਇਲਾਕੇ ਦੀਆਂ ਆਸ਼ਾ ਵਰਕਾਰ ਆਗਨਵਾੜੀ ਵਰਕਰ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵਿਸ਼ੇਸ਼ ਤੋਰ ਸ਼ਾਮਿਲ ਹੋਈਆਂ ।