ਹੁਸ਼ਿਆਰਪੁਰ ( ਸ਼ਾਨੇ ) ਵਿਸ਼ਵ ਸਤਨਪਾਨ ਹਫਤੇ ਸਬੰਧੀ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਮ ਸੀ ਐਚ ਵਿੰਗ ਵਿੱਚ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਿਲਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਥੀਮ ਮਾਪਿਆ ਨੂੰ ਸ਼ਕਤੀ ਸੈਲੀ ਬਣਾਉ , ਆਪਣਾ ਦੁੱਧ ਪੀਣ ਪਿਲਾਉਣ ਯੋਗ ਬਣਾਉ ਅਨੁਸਾਰ ਸੈਮੀਨਾਰ ਨੂੰ ਸਬੋਧਨ ਕਰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਬੱਚੇ ਨੂੰ ਤਰੁੰਤ ਮਾਂ ਦਾ ਪਹਿਲਾ ਗਾੜਾ ਪੀਲਾ ਦੁੱਧ ਪਿਲਾਉਣ ਬਹੁਤ ਜਰੂਰੀ ਹੈ , ਕਿਉਕਿ ਇਸ ਤੋ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ । ਉਹਨਾਂ ਕਿਹਾ ਕਿ ਨਵ ਜੰਮੇ ਬੱਚੇ ਨੂੰ ਇਕ ਘੰਟੇ ਦੇ ਅੰਦਰ- ਅੰਦਰ ਮਾਂ ਦਾ ਦੁੱਧ ਪਿਲਾ ਦੇਣਾ ਚਹੀਦਾ ਹੈ । ਮਾਂ ਦਾ ਦੁੱਧ ਬੱਚਿਆ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਲਾਭਦਿਕ ਹੁੰਦਾ ਹੈ ਪਹਿਲੇ 6 ਮਹੀਨੇ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । ਮਾਂ ਦੇ ਦੁੱਧ ਨਾਲ ਬੱਚੇ ਨੂੰ ਸਾਰੇ ਖੁਰਾਕੀ ਤੱਤ ਮਿਲ ਜਾਦੇ ਹਨ । 6 ਮਹੀਨੇ ਤੋ ਬਆਦ ਬੱਚਿਆ ਨੂੰ ਦਾਲ ਦਾ ਪਾਣੀ, ਖਿਚੜੀ ਦਲੀਆਂ ਆਦਿ ਦੇਣਾ ਚਹੀਦਾ ਹੈ । 2 ਸਾਲ ਦੀ ਉਮਰ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ ਕਿਹਾ ਮਾਂ ਦਾ ਦੁੱਧ ਪੀਣ ਵਾਲੇ ਬੱਚਿਆ ਨੂੰ ਨਮੂਨੀਆਂ ਅਤੇ ਦਸਤ ਰੋਗ ਹੋਣ ਦਾ ਖਤਰਾਂ ਨਹੀ ਰਹਿੰਦਾ । 1 ਅਗਸਤ ਤੋ 7 ਅਗਸਤ ਤੱਕ ਜਿਲੇ ਦੀਆਂ ਸਾਰੀਆ ਸਿਹਤ ਸੰਸਥਾਵਾ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਜਿਸ ਵਿੱਚ ਆਸਾ ਵਰਕਰ, ਏ. ਐਨ. ਐਮ. ਘਰ ਘਰ ਜਾ ਕੇ ਨਵ ਜੇੰ ਬੱਚੇ ਅਤੇ ਗਰਭਵਤੀ ਮਹਿਲਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਾ ਬਾਰੇ ਜਾਗਰੂਕ ਕਰਨਗੀਆ । ਇਸ ਮੋਕੇ ਡਾ ਹਰਬੰਸ ਕੌਰ ਨੇ ਨਵ ਜੰਮੇ ਬੱਚਿਆ ਨੂੰ ਦੁੱਧ ਪਿਲਾਉਣ ਦੇ ਸਹੀ ਤਰੀਕਿਆ ਬਾਰੇ ਜਾਣਕਾਰੀ ਦਿੱਤੀ । ਉਹਨਾ ਕਿਹਾ ਕਿ ਬੱਚੇ ਨੂੰ ਦੁੱਧ ਪਿਲਾਉਣ ਵਾਲੀ ਮਾਂ ਅਤੇ ਬੱਚੇ ਵਿੱਚ ਨੇੜਤਾ ਵੱਧਦੀ ਹੈ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ , ਡਾ ਜੀ ਐਸ ਕਪੂਰ , ਡਾ ਬਲਦੇਵ ਸਿੰਘ ਐਸ. ਐਮ. ਓ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਤੇ ਹੋਰ ਹਾਜਰ ਸਨ ।