ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।

    0
    155

    ਹੁਸ਼ਿਆਰਪੁਰ (ਸ਼ਾਨੇ ) ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਅਤੇ ਖਾਣ ਪੀਣ ਦੀਆੰ ਚੀਜਾਂ ਦੀ ਗੁਣਵਣਤਾ ਨੂੰ ਕਾਇਮ ਰੱਖਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੂਡ ਸੇਫਟੀ ਵੈਨ ਨੂੰ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਮਾਸ ਮਿਡੀਆ ਅਫਸਰ ਪਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਅਮਨਦੀਪ ਫੈਸਲੀਟੇਟਰ , ਸਤਪਾਲ ਪੀ ਏ , ਫੂਡ ਸੇਫਟੀ ਅਫਸਰ ਰਮਨ ਵਿਰਦੀ ਆਦਿ ਹਾਜਰ ਸਨ । ਇਸ ਮੋਕੇ ਡਿਲਾ ਸਿਹਤ ਅਫਸਰ ਡਾਂ ਸੇਵਾ ਸਿੰਘ ਨੇ ਦੱਸਿਆ ਕਿ ਇਹ ਵੈਨ ਜਿਲੇ ਦੇ ਅਰਬਨ ਖੇਤਰ ਵਿਚ ਜਾਵੇਗੀ ਜਿਥੇ ਖਾਣ ਪੀਣ ਦੀਆਂ ਵਸਤਾਂ ਜਿਵੇ ਦੁੱਧ , ਅਤੇ ਦੁੱਧ ਤੇ ਬਣੇ ਪਦਾਰਥ ਮਿਠਾਈਆਂ , ਮਸਲੇ , ਹਾਲਦੀ , ਤੇ ਦਾਲਾਂ ਦੀ ਮੋਕੇ ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਮਿਲਵਟ ਦਾ ਪਤਾ ਲਗਾਇਆ ਜਾ ਸਕੇ ਅਤੇ ਮਾਲਵਟ ਖੋਰੀ ਤੋ ਲੋਕਾ ਦੀ ਸਿਹਤ ਨਾਲ ਹੋ ਰਹੇ ਖਿਲਾਵੜ ਨੂੰ ਰੋਕਤਿਆ ਜਾ ਸਕੇ ਉਹਨਾਂ ਦੱਸਿਆ ਕਿ ਇਹ ਵੈਨ ਜਿਲੇ ਵਿੱਚ 15 ਦਿਨਾ ਵਿੱਚ ਵੱਖ ਵੱਖ ਸਬ ਡਿਵੀਜਨ ਅਤੇ ਬਲਾਕਾ ਵਿੱਚ ਜਾ ਕੇ ਮੋਕੇ ਤੇ ਖਾਣ ਵਾਲੀਆੰ ਵਸਤੂਆਂ ਦਾ ਸੈਪਲ ਲੇ ਕੇ ਮਿਲਵਟ ਸਬੰਧੀ ਰਿਪੋਰਟ ਦੇਵੇਗੀ । ਜੇਕਰ ਕੀ ਵਿਆਕਤੀ ਦੁੱਧ , ਦੁੱਧ ਤੋ ਬਣੀਆਂ ਵਸਤਾਂ, ਮਸਲੇ , ਹਲਦੀ ਆਦਿ ਬਾਰੇ ਜਾਂਚ ਕਰਵਾਉਣ ਚਹਾਉਦਾ ਹੈ ਤਾਂ ਉਹ ਸਿਰਫ ਸਰਕਾਰੀ ਟੈਸਟਿੰਗ ਫੀਸ ਦੇ ਕੇ ਜਾਂਚ ਕਰਵਾ ਸਕਦਾ ਹੈ । ਉਸ ਮੋਕੇ ਉਹਾਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿਉਹ ਇਸ ਵੈਨ ਦਾ ਵੱਧ ਵੱਧ ਫਾਇਦਾ ਲੈ ਸਕੇ ।

    LEAVE A REPLY

    Please enter your comment!
    Please enter your name here