ਸਿਲਵਰ ਓਕ ਸਕੂਲ ‘ਚ ਧੂਮਧਾਮ ਨਾਲ ਸ਼ੁਰੂ ਹੋਏ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ

  0
  198

  ਟਾਂਡਾ ਉੜਮੁੜ, (ਨਵਦੀਪ ਸਿੰਘ ) – ਸੀ.ਬੀ.ਐੱਸ.ਈ. ਕਲੱਸਟਰ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਅੱਜ ਟਾਂਡਾ ਦੇ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਟਾਂਡਾ ਵਿੱਚ ਧੂਮ ਧੜੱਕੇ ਨਾਲ ਸ਼ੁਰੂ ਹੋ ਗਏ | ਪ੍ਰਿੰਸੀਪਲ ਰਾਕੇਸ਼ ਸ਼ਰਮਾ, ਪ੍ਰਸ਼ਾਸ਼ਿਕਾ ਮਨੀਸ਼ਾ ਸੰਗਰ, ਸੀ.ਬੀ.ਐੱਸ.ਈ. ਦੇ ਅਬਜਰਵਰ ਜਗਸੀਰ ਸਿੰਘ (ਸੁਨਾਮ) ਦੀ ਅਗਵਾਈ ਵਿੱਚ ਹੋ ਰਹੇ ਇਸ ਤਿੰਨ ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਸਿਲਵਰ ਓਕ ਸਕੂਲ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਨੇ ਕੀਤਾ | ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਐੱਸ.ਐੱਮ.ਓ .ਟਾਂਡਾ ਕੇਵਲ ਸਿੰਘ ਅਤੇ ਡਾਕਟਰ ਲਵਪ੍ਰੀਤ ਸਿੰਘ ਪਾਬਲਾ ਦੀ ਮੌਜੂਦਗੀ ਵਿੱਚ ਚੇਅਰਮੈਨ ਬਿੱਟੂ ਨੇ ਝੰਡਾ ਲਹਿਰਾਂ ਕੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਅਤੇ ਵੱਖ ਵੱਖ ਟੀਮਾਂ ਵਲੋਂ ਕੀਤੇ ਗਏ ਮਾਰਚ ਪਾਸਟ ਨੂੰ ਸਲਾਮੀ ਦਿੱਤੀ | ਇਸ ਮੌਕੇ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁ ਵੀ ਚੁੱਕੀ | ਟੂਰਨਾਮੈਂਟ ਦੇ ਉਦਘਾਟਨੀ ਅੰਡਰ 19 ਵਰਗ ਮੈਚ ਵਿੱਚ ਇੰਡੋ ਕਨੇਡੀਅਨ ਅਕੈਡਮੀ ਲੁਧਿਆਣਾ ਦੀ ਟੀਮ ਨੇ ਡਿਪਸ ਸਕੂਲ ਢਿਲਵਾਂ ਨੂੰ 42 -31 ਦੇ ਅੰਤਰ ਨਾਲ ਹਰਾਇਆ | ਇਸ ਮੌਕੇ ਵਾਈਸ ਚੇਅਰਪਰਸਨ ਕਮਲੇਸ਼ ਕੌਰ, ਐਡਵੋਕੇਟ ਗੁਰਪ੍ਰੀਤ ਸਿੰਘ, ਟੈਕਨੀਕਲ ਡੈਲੀਗੇਟ ਸੁਖਦੇਵ ਸਿੰਘ, ਪੱਤਰਕਾਰ ਮੰਚ ਦੀ ਟੀਮ ਵਰਿੰਦਰ ਪੰਡਿਤ, ਰਵਿੰਦਰ ਸ਼ਰਮਾ, ਜਤਿੰਦਰ ਸ਼ਰਮਾ, ਹਰਮੇਸ਼ ਜੈਨ, ਨਵਦੀਪ ਸਿੰਘ ਅਤੇ ਮੈਨੇਜਰ ਕਰਨਜੀਤ ਸੈਣੀ, ਤਰੁਣ ਸੈਣੀ, ਸੰਜੀਵ ਸ਼ਰਮਾ, ਬਿਕਰਮਜੀਤ ਸਿੰਘ, ਜਗਬੰਧਨ, ਗੁਰਦਿਆਲ ਸਿੰਘ, ਕੋਚ ਅਜਾਇਬ ਸਿੰਘ, ਕਰਤਾਰ ਸਿੰਘ, ਨਿਰਮਲ ਸਿੰਘ ਸੈਣੀ, ਪਰਮਜੀਤ ਕੌਰ, ਡਾਕਟਰ ਕਰਨ ਵਿਰਕ, ਡਾਕਟਰ ਲਵਪ੍ਰੀਤ ਸਿੰਘ ਪਾਬਲਾ, ਅਮਰਜੀਤ ਕੌਰ, ਮਨਦੀਪ ਕੌਰ, ਜਸਵੀਰ ਸਿੰਘ, ਰਾਜਵਿੰਦਰ ਕੌਰ, ਕੰਚਨ, ਰਮਨ, ਰਾਜਵੀਰ ਕੌਰ, ਰਜਿੰਦਰ ਕੌਰ, ਪੂਜਾ, ਕੁਲਵਿੰਦਰ ਕੌਰ, ਰੁਪਿੰਦਰ ਕੌਰ ਆਦਿ ਮੌਜੂਦ ਸਨ .

  LEAVE A REPLY

  Please enter your comment!
  Please enter your name here