ਮਾਹਿਲਪੁਰ (ਜਨਗਾਥਾ ਟਾਈਮਜ਼ )-ਸਥਾਨਕ ਜੇ ਡੀ ਬਿਰਧ ਆਸ਼ਰਮ ਵਿਖ਼ੇ ਇੱਕ ਸਮਾਗਮ ਆਸ਼ਰਮ ਦੇ ਮੁੱਖ਼ ਸੰਚਾਲਕ ਡਾਕਟਰ ਵਰਿੰਦਰ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਰਾ ਡੀਂਗਰੀਆਂ ਅਤੇ ਪੱਦੀ ਖ਼ੁੱਤੀ ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਹੋਏ। ਇਸ ਸਮਾਗਮ ਵਿਚ ਸਕੂਲ ਚਾਰ ਦਰਜ਼ਨ ਦੇ ਕਰੀਬ ਵਿਦਿਆਰਥੀਆਂ ਵਲੋਂ ਆਸ਼ਰਮ ਦੇ ਰਜੁਰਗਾਂ ਦੀ ਇੱਕ ਦਿਨਾ ਸੇਵਾ ਕੀਤੀ ਗਈ।
ਆਪਣੇ ਸੰਬੋਧਨ ਰਾਂਹੀ ਪ੍ਰਿੰ ਅਰਚਨਾ ਅਗਰਵਾਲ ਨੇ ਕਿਹਾ ਕਿ ਬਿਰਧ ਆਸ਼ਰਮ ਵਿਚ ਬੱਚਿਆਂ ਵਲੋਂ ਇੱਕ ਦਿਨਾਂ ਬਜੁਰਗਾਂ ਦੀ ਸੇਵਾ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਨੇਤਿਕ ਕਦਰਾਂ ਕੀਮਤਾਂ ਸਿਖ਼ਾਉਣਾ ਸੀ। ਉਨ•ਾਂ ਕਿਹਾ ਕਿ ਬਿਰਧ ਅਵਸਥਾ ਵਿਚ ਬਜੂਰਗਾਂ ਦੀ ਆਦਤ ਵੀ ਬੱਚਿਆਂ ਵਰਗੀ ਹੋ ਜਾਂਦੀ ਹੈ ਅਤੇ ਉਨ•ਾਂ ਦੀ ਸਹਿਣਸ਼ੀਲਤਾ ਖ਼ਤਮ ਹੋ ਜਾਂਦੀ ਹੈ। ਉਨ•ਾਂ ਕਿਹਾ ਕਿ ਅੱਜ ਬਿਰਧ ਆਸ਼ਰਮ ਵਿਚ ਬਜੁਰਗਾਂ ਦੀ ਭਰਮਾਰ ਹੋਣਾ ਸਮਾਜਿਕ ਕਦਰਾਂ ਕੀਮਤਾਂ ਦਾ ਘਟਣਾ ਹੈ ਅਤੇ ਬੱਚਿਆਂ ਨੂੰ ਇਹੀ ਸਿਖ਼ਾਉਣ ਲਈ ਇੱਕ ਦਿਨ ਲਈ ਆਸ਼ਰਮ ਵਿਚ ਬਜੁਰਗਾਂ ਦੀ ਸੇਵਾ ਕਰਵਾਈ ਗਈ ਹੈ। ਬੱਚਿਆਂ ਵਲੋਂ ਬਜੁਰਗਾਂ ਨਾਲ ਉਨ•ਾਂ ਦੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਗਏ। ਇਸ ਮੌਕੇ ਮਨੀਸ਼ ਕੁਮਾਰ ਇੰਚਾਰਜ ਪੱਤੀ ਖ਼ੁੱਤੀ ਸਕੂਲ, ਮੁਲਖ਼ ਰਾਜ, ਸੰਤੋਖ਼ ਸਿੰਘ, ਨਰੇਸ਼ ਸਿੰਘ, ਗੁਰਨਾਮ ਸਿੰਘ ਪ੍ਰਧਾਨ ਪ੍ਰੈਸ ਕਲੱਬ, ਦੀਪਕ ਅਗਨੀਹੋਤਰੀ ਜਨਰਲ ਸਕੱਤਰ ਬਿਰਧ ਆਸ਼ਰਮ, ਗੁਰਬਖ਼ਸ਼ ਸਿੰਘ, ਡਾਕਟਰ ਦਵਿੰਦਰ ਕੁਮਾਰ ਚੱਡਾ ਸੈਲਾ ਅਤੇ ਕਮੇਟੀ ਮੈਂਬਰ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ।