ਗੜ੍ਹਸ਼ੰਕਰ (ਸੇਖੋਂ )-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਪ੍ਰਧਾਨ ਐਡਵੋਕੇਟ ਜਸਬੀਰ ਸਿੰਘ ਰਾਏ ਦੀ ਅਗਵਾਈ ਹੇਠ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਗੜ•ਸ਼ੰਕਰ ਵਿਖੇ ਕਰਵਾਏ ਜਾ ਰਹੇ ਸ਼ਹੀਦੇ ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ ਦੇ ਅੱਜ ਦੂਜੇ ਦਿਨ• ਰੌਚਕ ਖੇਡ ਮੁਕਾਬਲੇ ਹੋਏ। ਅੱਜ ਦੇ ਪਹਿਲੇ ਮੈਚ ਵਿਚ ਪਿੰਡ ਫਤਹਿਪੁਰ ਨੇ ਜੀਂਦੋਵਾਲ ਨੂੰ 3-1 ਦੇ ਫਰਕ ਨਾਲ ਹਰਾਇਆ। ਕੱਲ• ਦੇਰ ਸ਼ਾਮ ਹੋਏ ਇਕ ਮੈਚ ਵਿਚ ਪਿੰਡ ਪੋਸੀ ਨੇ ਸਿੰਬਲ ਮਜਾਰਾ ਨੂੰ ਪੈਨਲਟੀ ਸ਼ੂਟ ਦੁਆਰਾ 5-4 ਦੇ ਫਰਕ ਨਾਲ ਹਰਾਇਆ। ਅੰਡਰ –17 ਉਮਰ ਵਰਗ ਵਿਚ ਪਨਾਮ ਨੇ ਗੜ•ਸ਼ੰਕਰ ਨੂੰ 3-0 ਦੇ ਫਰਕ ਨਾਲ ਹਰਾਇਆ। ਅੱਜ ਦੇ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਫੁੱਟਬਾਲ ਦੇ ਖੇਤਰ ਵਿਚ ਅਰਜੁਨ ਐਵਾਰਡ ਜੇਤੂ ਗੁਰਦੇਵ ਸਿੰਘ ਗਿੱਲ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਅੱਜ ਦੇ ਬਾਕੀ ਮੈਚਾਂ ਵਿਚ ਪਿੰਡ ਸੜੋਆ ਨੇ ਪੈਂਸਰਾ ਨੂੰ 1-0 ਅਤੇ ਡਾਨਸੀਵਾਲ ਨੇ ਪਨਾਮ ਨੂੰ 3-2 ਦੇ ਦੇ ਫਰਕ ਨਾਲ ਹਰਾਇਆ। ਇਸ ਮੌਕੇ ਮਨਜੀਤ ਸਿੰਘ ਸੰਘਾ ਆਸਟਰੇਲੀਆ ਵਲੋਂ ਕਲੱਬ ਨੂੰ ਤੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਜਸਵੀਰ ਰਾਏ ਦੀ ਅਗਵਾਈ ਹੇਠ ਕਲੱਬ ਪ੍ਰਬੰਧਕਾਂ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਪੁਰਖੋਵਾਲ, ਬਲਵੀਰ ਸਿੰਘ ਚੰਗਿਆੜਾ, ਝਲਮਣ ਸਿੰਘ ਬੈਂਸ,ਰਾਕੇਸ਼ ਓਹਰੀ, ਰਜਿੰਦਰ ਛਾਬਲਾ, ਅਵਿਨਾਸ਼ ਸ਼ਰਮਾ, ਕਮਲ ਬੈਂਸ, ਅਮਰੀਕ ਹਮਰਾਜ਼, ਹਰਪ੍ਰੀਤ ਵਾਲੀਆ, ਸੁਨੀਲ ਗੋਲਡੀ, ਅਮਰੀਕ ਸਿੰਘ ਆਦਿ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ।
ਕੈਪਸ਼ਨ-ਅੱਜ ਦੇ ਮੈਚਾਂ ਦੇ ਆਰੰਭ ਮੌਕੇ ਖਿਡਾਰੀਆਂ ਨਾਲ ਅਰਜੁਨ ਐਵਾਰਜ ਜੇਤੂ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਅਤੇ ਪ੍ਰਬੰਧਕ। ਫੋਟੋ ਸੇਖੋਂ