ਵਿਧਾਇਕ ਗਿਲਜੀਆਂ ਦੇ ਮੋਬਾਈਲ ਹਸਪਤਾਲ ਨੇ ਹੁਣ ਤੱਕ ਕੀਤੀ 1560 ਮਰੀਜ਼ਾਂ ਦੀ ਜਾਂਚ

  0
  179

  ਟਾਂਡਾ ਉੜਮੁੜ (ਰਵਿੰਦਰ ) – ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵਲੋਂ ਸ਼ੁਰੂ ਕੀਤੇ ਗਏ ਮੋਬਾਈਲ ਹਸਪਤਾਲ ਵਲੋਂ ਮੋਬਾਈਲ ਹਸਪਤਾਲ ਦੀ ਟੀਮ ਨੇ ਵਾਰਡ 7 ਟਾਂਡਾ ਵਿਖੇ ਪ੍ਰਧਾਨ ਸੁਮਨ ਖੋਸਲਾ ਅਤੇ ਫੌਜੀ ਕਲੋਨੀ ਵਿਖੇ ਸਰਪੰਚ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਮੈਡੀਕਲ ਕੈਂਪ ਲਾਏ ਗਏ | ਇਨ੍ਹਾਂ ਕੈਂਪਾਂ ਦਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਿਰੀਖਣ ਕਰਦੇ ਹੋਏ ਮੋਬਾਈਲ ਹਸਪਤਾਲ ਦੇ ਸਟਾਫ ਨੂੰ ਜਰੂਰਤਮੰਦ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਦੇਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਹਸਪਤਾਲ ਹਲਕੇ ਦੇ ਲੋਕਾਂ ਦੀ ਦਹਿਲੀਜ ਤੇ ਜਾਕੇ ਮੈਡੀਕਲ ਸਹੂਲਤਾਂ ਦੇਵੇਗਾ ਅਤੇ ਹੁਣ ਤੱਕ ਲਗਭਗ 1560 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ | ਇਨ੍ਹਾਂ ਕੈਂਪਾਂ ਦੌਰਾਨ ਮੋਬਾਈਲ ਹਸਪਤਾਲ ਦੀ ਟੀਮ ਡਾਕਟਰ ਬਲਵਿੰਦਰ ਸਿੰਘ, ਡਾਕਟਰ ਦੀਕਸ਼ਾ, ਮਨਜਿੰਦਰ ਪਾਲ ਸਿੰਘ, ਤੀਰਥ ਸਿੰਘ, ਕਾਜਲ, ਊਸ਼ਾ ਰਾਣੀ, ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 338 ਮਰੀਜ਼ਾਂ ਦਾ ਚੈਕਅਪ ਕਰਦੇ ਹੋਏ ਮੈਡੀਕਲ ਟੈਸਟ ਅਤੇ ਦਵਾਈਆਂ ਦਿੱਤੀਆਂ | ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਫੌਜੀ ਕਲੋਨੀ ਨੇ ਇਸ ਸੇਵਾ ਮਿਸ਼ਨ ਲਈ ਪੰਚਾਇਤ ਵਲੋਂ ਵਿਧਾਇਕ ਗਿਲਜੀਆਂ ਅਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਕੀਤਾ ਅਤੇ ਕਿਹਾ ਕਿ ਵਿਧਾਇਕ ਗਿਲਜੀਆਂ ਦੇ ਪਰਿਵਾਰ ਵਲੋਂ ਸ਼ੁਰੂ ਇਹ ਹਸਪਤਾਲ ਜਰੂਰਤਮੰਦ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਸੁਮਨ ਖੋਸਲਾ, ਦੀਪਕ ਭੀਲ, ਦਵਿੰਦਰ ਬਿੱਲੂ, ਲਵਲੀ ਜੌੜੀਆਂ, ਲਸ਼ਮਣ ਦਾਸ, ਪੁਸ਼ਪਿੰਦਰ ਸਿੰਘ, ਗੁਰਮੁਖ ਸਿੰਘ, ਰੂਪ ਲਾਲ, ਸਤਵਿੰਦਰ ਕਾਕਾ, ਤਰਸੇਮ ਲਾਲ, ਕਿਸ਼ਨ ਸਿੰਘ, ਪਰਮਜੀਤ ਕੌਰ, ਸੰਤੋਸ਼ ਕੌਰ, ਅਵਤਾਰ ਸਿੰਘ, ਗੁਰਮੀਤ ਸਿੰਘ ਬਸਤੀ ਬਾਜ਼ੀਗਰ, ਗਰੀਬ ਦਾਸ, ਬੂਟਾ ਸਿੰਘ, ਸ਼ਮਸ਼ੇਰ ਸਿੰਘ, ਨਿਰਮਲ ਸਿੰਘ, ਸੋਢੀ ਵੱਸਣ, ਆਸ਼ੂ ਵੈਦ, ਪਾਸਟਰ ਲਖਵਿੰਦਰ, ਗੁਰਬਖਸ਼ ਕੌਰ, ਰਾਜੇਸ਼ ਲਾਡੀ, ਸੁਰਿੰਦਰ ਜੀਤ ਸਿੰਘ ਬਿੱਲੂ, ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਕਿਸ਼ਨ ਬਿੱਟੂ ਆਦਿ ਮੌਜੂਦ ਸਨ | ਫੋਟੋ ਫਾਈਲ : ਕੈਪਸ਼ਨ : ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਹਾਜ਼ਰੀ ਵਿੱਚ ਮਰੀਜ਼ਾਂ ਦਾ ਚੈੱਕਅੱਪ ਕਰਦੀ ਮੋਬਾਈਲ ਹਸਪਤਾਲ ਦੇ ਡਾਕਟਰਾਂ ਦੀ ਟੀਮ | (ਰ )

  LEAVE A REPLY

  Please enter your comment!
  Please enter your name here